ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿੱਕ ਬਾਕਸਿੰਗ: ਡੀਏਵੀ ਸਕੂਲ ਨੇ ਲਾਈ ਤਗ਼ਮਿਆਂ ਦੀ ਝੜੀ

07:31 AM Sep 06, 2024 IST
ਜੇਤੂ ਖਿਡਾਰਨਾਂ ਨਾਲ ਪ੍ਰਿੰਸੀਪਲ ਤੇ ਡੀਪੀਈ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਸਤੰਬਰ
ਇੱਥੇ 68ਵੇਂ ਜ਼ਿਲ੍ਹਾ ਕਿੱਕ ਬਾਕਸਿੰਗ ਟੂਰਨਾਮੈਂਟ ਵਿੱਚ ਡੀਏਵੀ ਸੈਂਟਨਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਪ੍ਰਿੰਸੀਪਲ ਵੇਦ ਵ੍ਰਤ ਪਲਾਹ ਨੇ ਦੱਸਿਆ ਕਿ ਅੰਡਰ- 14 (ਮੁੰਡੇ) ਕਿੱਕ ਬਾਕਸਿੰਗ ਵਿੱਚ ਯੁਵਰਾਜ ਗੁਪਤਾ ਨੇ ਕਾਂਸੀ, ਅੰਸ਼ੂਮਨ ਨੇ ਸੋਨ ਤਗ਼ਮਾ ਜਿੱਤਿਆ ਜਦਕਿ ਐਸ਼ਪ੍ਰੀਤ ਸਿੰਘ, ਦਕਸ਼ ਰੇਹਾਲ ਅਤੇ ਰਿਹਾਨ ਬਾਂਸਲ ਨੇ ਚਾਂਦੀ ਦੇ ਤਗ਼ਮੇ ਜਿੱਤੇ। ਅੰਡਰ 14 (ਕੁੜੀਆਂ) ਵਿੱਚ ਅੱਵਲਨੂਰ ਕੌਰ ਨੇ ਚਾਂਦੀ ਅਤੇ ਤਨਵੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਯਸ਼ਿਕਾ ਗਰਗ ਸੋਨ ਤਗ਼ਮਾ ਜਿੱਤਣ ’ਚ ਕਾਮਯਾਬ ਰਹੀ। ਅੰਡਰ 17 (ਮੁੰਡੇ) ਮੁਕਾਬਲੇ ਵਿੱਚ ਅਮਨਪ੍ਰੀਤ ਸਿੰਘ ਨੇ ਸੋਨ ਤਗ਼ਮਾ ਅਤੇ ਰਿਆਨ ਸਿੰਗਲਾ ਨੇ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਅੰਡਰ 17 (ਕੁੜੀਆਂ) ਮੁਕਾਬਲੇ ਵਿੱਚ ਪ੍ਰਾਚੀ ਅਰੋੜਾ ਨੇ ਕਾਂਸੀ ਮੈਡਲ ਅਤੇ ਮੰਨਤਪ੍ਰੀਤ ਕੌਰ ਨੇ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ। ਅੰਡਰ 19 (ਕੁੜੀਆਂ) ਦੇ ਮੁਕਾਬਲੇ ਵਿੱਚ ਪਰਵਾਜ਼, ਯਸ਼ਿਕਾ ਆਕ੍ਰਿਤੀ ਨੇ ਕਾਂਸੀ, ਸ਼ਾਇਨਾ ਕਤਿਆਲ ਨੇ ਚਾਂਦੀ ਅਤੇ ਗੁਨਵੀਨ ਕੌਰ ਨੇ ਸੋਨ ਤਗ਼ਮਾ ਪ੍ਰਾਪਤ ਕੀਤਾ। ਇਸ ਮੌਕੇ ਡੀਪੀਈ ਸੁਰਿੰਦਰਪਾਲ ਵਿੱਜ, ਹਰਦੀਪ ਸਿੰਘ ਸਰਾਂ ਤੇ ਜਗਦੀਪ ਸਿੰਘ ਮੌਜੂਦ ਸਨ।

Advertisement

Advertisement