ਕਿਆਰਾ ਅਡਵਾਨੀ ਨੇ ਕਤੂਰਿਆਂ ਨਾਲ ਫੋਟੋ ਸਾਂਝੀ ਕੀਤੀ
ਮੁੰਬਈ: ਅਦਾਕਾਰਾ ਕਿਆਰਾ ਅਡਵਾਨੀ ਨੇ ਕਤੂਰਿਆਂ ਨਾਲ ਖੇਡਣ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਫਿਲਮ ‘ਕਬੀਰ’ ਦੀ ਅਦਾਕਾਰਾ ਨੇ ਹਾਲ ਹੀ ਵਿੱਚ ਗਰਭਵਤੀ ਹੋਣ ਦਾ ਖ਼ੁਲਾਸਾ ਕੀਤਾ ਸੀ। ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਨੇ ਦੋ ਕਤੂਰਿਆਂ ਨੂੰ ਆਪਣੀ ਗੋਦ ਵਿੱਚ ਚੁੱਕਿਆ ਹੋਇਆ ਹੈ। ਸੋਮਵਾਰ ਨੂੰ ਅਦਾਕਾਰਾ ਨੇ ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਸਟੋਰੀ ਸਾਂਝੀ ਕੀਤੀ। ਇੱਕ ਤਸਵੀਰ ਵਿੱਚ ਅਦਾਕਾਰਾ ਬੈਠੀ ਨਜ਼ਰ ਆ ਰਹੀ ਹੈ ਅਤੇ ਉਸ ਨੇ ਆਪਣੀ ਗੋਦ ਵਿੱਚ ਦੋ ਕਤੂਰੇ ਬਿਠਾਏ ਹੋਏ ਹਨ, ਜਿਨ੍ਹਾਂ ਨਾਲ ਉਹ ਖੇਡਦੀ ਬਹੁਤ ਖੁਸ਼ ਦਿਖਾਈ ਦੇ ਰਹੀ ਹੈ। ਪਹਿਲੀ ਮਾਰਚ ਨੂੰ ਅਦਾਕਾਰਾ ਨੇ ਗਰਭਵਤੀ ਹੋਣ ਬਾਰੇ ਸੋਸ਼ਲ ਮੀਡੀਆ ’ਤੇ ਖ਼ੁਲਾਸਾ ਕਰਨ ਤੋਂ ਬਾਅਦ ਪਹਿਲੀ ਤਸਵੀਰ ਸਾਂਝੀ ਕੀਤੀ ਸੀ। ਉਹ ਅੰਧੇਰੀ ਮੁੰਬਈ ਦੇ ਫਿਲਮਾਲਿਆ ਸਟੂਡੀਓਜ਼ ਵਿੱਚ ਆਪਣੀ ਵੈਨਿਟੀ ਵੈਨ ਦੇ ਬਾਹਰ ਤਸਵੀਰ ਖਿਚਵਾ ਰਹੀ ਸੀ। ਉਸ ਨੇ ਚਿੱਟੇ ਗਰਮੀਆਂ ਵਾਲੇ ਕੱਪੜੇ ਪਾਏ ਹੋਏ ਸਨ। ਕਿਆਰਾ ਅਤੇ ਉਸ ਦੇ ਅਦਾਕਾਰ ਪਤੀ ਸਿਧਾਰਥ ਮਲਹੋਤਰਾ ਨੇ ਸ਼ੁੱਕਰਵਾਰ ਨੂੰ ਖ਼ੁਲਾਸਾ ਕੀਤਾ ਸੀ ਕਿ ਉਹ ਦੋਵੇਂ ਆਪਣੇ ਪਹਿਲੇ ਬੱਚੇ ਦੇ ਮਾਪੇ ਬਣ ਰਹੇ ਹਨ। ਪੋਸਟ ਨਾਲ ਇਸ ਜੋੜੇ ਨੇ ਇੱਕ-ਦੂਜੇ ਦੇ ਹੱਥਾਂ ਵਿੱਚ ਹੱਥ ਫੜ ਕੇ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿੱਚ ਛੋਟੇ ਬੱਚੇ ਦੇ ਬੁਣੇ ਹੋਏ ਬੂਟ ਵੀ ਦਿਖਾਏ ਦੇ ਰਹੇ ਸਨ। -ਆਈਏਐੱਨਐੱਸ