ਕਿਆਰਾ ਅਡਵਾਨੀ ਨੇ ਆਪਣਾ ਪਹਿਲਾ ਕਰਵਾ ਚੌਥ ਮਨਾਇਆ
ਮੁੰਬਈ: ਅਦਾਕਾਰਾ ਕਿਆਰਾ ਅਡਵਾਨੀ ਨੇ ਅੱਜ ਆਪਣਾ ਪਹਿਲਾ ਕਰਵਾ ਚੌਥ ਮਨਾਇਆ। ਇਸ ਤਿਉਹਾਰ ਦੇ ਮੱਦੇਨਜ਼ਰ ਉਹ ਕੁਝ ਦਿਨ ਪਹਿਲਾਂ ਆਪਣੇ ਪਤੀ ਸਿਧਾਰਥ ਮਲਹੋਤਰਾ ਨਾਲ ਆਪਣੇ ਸਹੁਰੇ ਘਰ ਪੁੱਜ ਗਈ ਸੀ। ਕੱਲ੍ਹ ਉਸ ਨੇ ਆਪਣੀ ਮਹਿੰਦੀ ਦੀ ਫੋਟੋ ਸਾਂਝੀ ਕੀਤੀ ਸੀ। ਉਸ ਨੇ ਬਹੁਤ ਛੋਟੇ ਜਿਹੇ ਡਜਿ਼ਾਈਨ ਦੀ ਮਹਿੰਦੀ ਲਗਵਾਈ ਸੀ। ਮਹਿੰਦੀ ਨਾਲ ਉਸ ਦੇ ਹੱਥ ਉੱਪਰ ਬਣਾਇਆ ਤਾਰਾ ਬਹੁਤ ਸੁੰਦਰ ਲੱਗ ਰਿਹਾ ਸੀ। ਸਿਧਾਰਥ ਅਤੇ ਕਿਆਰਾ ਸੱਤ ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਫਿਲਮ ‘ਸ਼ੇਰਸ਼ਾਹ’ ਦੀ ਸ਼ੂਟਿੰਗ ਦੌਰਾਨ ਦੋਵਾਂ ਵਿੱਚ ਪਿਆਰ ਦੀ ਸ਼ੁਰੂਆਤ ਹੋਈ ਸੀ। ਇਸ ਮਗਰੋਂ ਸਾਲ 2022 ਵਿੱਚ ਸਿਧਾਰਥ ਅਤੇ ਕਿਆਰਾ ਕੌਫੀ ਵਿਦ ਕਰਨ ਸੀਜ਼ਨ-7 ਵਿੱਚ ਵੀ ਪੁੱਜੇ ਸਨ ਜਿੱਥੇ ਕਰਨ ਜੌਹਰ ਨੇ ਪਹਿਲੀ ਵਾਰ ਦੋਵਾਂ ਦੇ ਰਿਸ਼ਤੇ ਬਾਰੇ ਗੱਲ ਕੀਤੀ ਸੀ। ਉਦੋਂ ਕਿਆਰਾ ਨੇ ਮੰਨਿਆ ਸੀ ਕਿ ਉਨ੍ਹਾਂ ਦੋਵਾਂ ਦਾ ਰਿਸ਼ਤਾ ਦੋਸਤੀ ਨਾਲੋਂ ਵੱਧ ਹੈ। ਸਿਧਾਰਥ ਨੇ ਕਿਹਾ ਸੀ ਕਿ ਉਹ ਰੋਸ਼ਨ ਤੇ ਖੁ਼ਸ਼ੀ ਭਰਿਆ ਭਵਿੱਖ ਚਾਹੁੰਦਾ ਹੈ, ਜੇ ਇਸ ਵਿੱਚ ਕਿਆਰਾ ਸ਼ਾਮਿਲ ਹੋਵੇਗੀ ਤਾਂ ਇਹ ਹੋਰ ਵੀ ਚੰਗਾ ਹੋਵੇਗਾ। ਜਾਣਕਾਰੀ ਅਨੁਸਾਰ ਸਿਧਾਰਥ ਫਿਲਮ ‘ਯੋਧਾ’ ਵਿੱਚ ਨਜ਼ਰ ਆਵੇਗਾ। -ਏਐਨਆਈ