ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਆਨ ਢੰਡ ਨੇ ਚਾਂਦੀ ਦਾ ਤਗਮਾ ਜਿੱਤਿਆ

08:39 AM Sep 01, 2024 IST
ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਕਿਆਨ ਢੰਡ।

ਜਗਰਾਉਂ (ਨਿੱਜੀ ਪੱਤਰ ਪ੍ਰੇਰਕ): 68ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਦਿੱਲੀ ਪਬਲਿਕ ਸਕੂਲ ਵਲੋਂ ਟੇਬਲ ਟੈਨਿਸ ਅੰਡਰ-14 ’ਚ ਭਾਗ ਲੈਂਦੇ ਹੋਏ ਕਿਆਨ ਢੰਡ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਕਿਆਨ ਢੰਡ ਸਾਰੇ ਮੈਚ ਜਿੱਤ ਕੇ ਫਾਈਨਲ ’ਚ ਪਹੁੰਚਿਆ ਪਰ ਫਾਈਨਲ ‘ਚ ਹਾਰ ਜਾਣ ਕਰਕੇ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਰੇਲਵੇ ਕਰਮਚਾਰੀ ਯੂਨੀਅਨ ਦੇ ਆਗੂ ਅਸ਼ੋਕ ਢੰਡ ਦੇ ਪੋਤੇ ਤੇ ਛੇਵੀਂ ਜਮਾਤ ’ਚ ਪੜ੍ਹਦੇ ਕਿਆਨ ਢੰਡ ਪੁੱਤਰ ਦਿਨੇਸ਼ ਢੰਡ ਨੇ ਚਾਂਦੀ ਦਾ ਤਗ਼ਮਾ ਜਿੱਤ ਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੂੰ ਜਿੱਤ ਮਗਰੋਂ ਸਨਮਾਨਿਤ ਵੀ ਕੀਤਾ ਗਿਆ। ਅਸ਼ੋਕ ਢੰਡ ਨੇ ਦੱਸਿਆ ਕਿ ਕਿਆਨ ਨੂੰ ਬਚਪਨ ਤੋਂ ਹੀ ਟੇਬਲ ਟੈਨਿਸ ‘ਚ ਦਿਲਚਸਪੀ ਸੀ।

Advertisement

Advertisement