ਖ਼ੁਸ਼ੀ ਕਪੂਰ ਨੇ ਪਹਿਲੀ ਰੈਂਪ ਵਾਕ ਕੀਤੀ
ਨਵੀਂ ਦਿੱਲੀ:
ਖ਼ੁਸ਼ੀ ਕਪੂਰ ਦੇ ਚਿਹਰੇ ’ਤੇ ਗੌਰਵ ਗੁਪਤਾ ਦੀ ਕੁਲੈਕਸ਼ਨ ‘ਅਰੁੰਧਿਆ’ ਲਈ ਪਹਿਲੀ ਵਾਰ ਰੈਂਪ ’ਤੇ ਜਾਣ ਦੀ ਉਤਸੁਕਤਾ ਸਾਫ਼ ਦਿਖਾਈ ਦੇ ਰਹੀ ਸੀ। ਆਪਣੀ ਭੈਣ ਅਦਾਕਾਰਾ ਜਾਹਨਵੀ ਕਪੂਰ ਦੇ ਕਹਿਣ ’ਤੇ ਖ਼ੁਸ਼ੀ ਨੇ ਇੰਡੀਆ ਕਾਊਚਰ ਵੀਕ-2024 ਵਿੱਚ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਇਸ ਸਬੰਧੀ ਗੱਲਬਾਤ ਕਰਦਿਆਂ ਖ਼ੁਸ਼ੀ ਨੇ ਕਿਹਾ ਕਿ ਵਾਕ ’ਤੇ ਜਾਣ ਤੋਂ ਪਹਿਲਾਂ ਜਾਹਨਵੀ ਨੇ ਉਸ ਨੂੰ ਕਿਹਾ ਸੀ ਕਿ ਸ਼ਾਂਤ ਹਰੋ ਅਤੇ ਸੰਗੀਤ ਸੁਣੋ। ਉਸ ਨੇ ਕਿਹਾ ਕਿ ਜਾਹਨਵੀ ਨੇ ਉਸ ਨੂੰ ਕੁਝ ਹੋਰ ਗੱਲਾਂ ਵੀ ਸਮਝਾਈਆਂ, ਉਸ ਨੇ ਕਿਹਾ ਕਿ ਮੈਂ ਆਪਣੇ ’ਤੇ ਆਪ ਉੱਪਰ ਭਰੋਸਾ ਕਰਾਂ। ਗੌਰਵ ਗੁਪਤਾ ਦੇ ਪਿਛਲੇ ਸਾਲ ਹੋਏ ਸਮਾਗਮ ਵਿੱਚ ਜਾਹਨਵੀ ਨੇ ਸ਼ਮੂਲੀਅਤ ਕੀਤੀ ਸੀ। ਖ਼ੁਸ਼ੀ ਨਾਲ ਰੈਂਪ ’ਤੇ ‘ਦਿ ਆਰਚੀਜ਼’ ਦੇ ਕੋ-ਸਟਾਰ ਵੇਦਾਂਗ ਰਾਇਨਾ ਨਾਲ ਹਾਜ਼ਰ ਸਨ। ਇਨ੍ਹਾਂ ਦੋਵਾਂ ਨੇ ਸਟੇਜ ’ਤੇ ਦਿੱਤੀ ਪੇਸ਼ਕਾਰੀ ਨਾਲ ਸਮਾਗਮ ਵਿੱਚ ਜਾਨ ਪਾ ਦਿੱਤੀ। ਇਸ ਦੌਰਾਨ ਖ਼ੁਸ਼ੀ ਸਿਲਵਰ ਰੰਗ ਦੇ ਲਹਿੰਗੇ ਵਿੱਚ ਸਜ ਕੇ ਆਈ ਸੀ। ਉਸ ਨੇ ਗਲੇ ਵਿੱਚ ਸੁੰਦਰ ਹਾਰ ਪਾਇਆ ਹੋਇਆ ਸੀ ਅਤੇ ਹਲਕਾ ਤੇ ਕੁਦਰਤੀ ਦਿੱਖ ਵਾਲਾ ਮੇਕਅਪ ਕੀਤਾ ਹੋਇਆ ਸੀ। -ਏਐਨਆਈ