For the best experience, open
https://m.punjabitribuneonline.com
on your mobile browser.
Advertisement

ਸੂਬਾਈ ਭਾਸ਼ਣ ਮੁਕਾਬਲੇ ’ਚ ਖੁਸ਼ੀ ਅੱਵਲ

09:58 AM Oct 06, 2024 IST
ਸੂਬਾਈ ਭਾਸ਼ਣ ਮੁਕਾਬਲੇ ’ਚ ਖੁਸ਼ੀ ਅੱਵਲ
ਵਿਦਿਆਰਥਣ ਖੁਸ਼ੀ ਇਨਾਮ ਪ੍ਰਾਪਤ ਕਰਦੀ ਹੋਈ। -ਫੋਟੋ: ਸੱਖੋਵਾਲੀਆ
Advertisement

ਨਿੱਜੀ ਪੱਤਰ ਪ੍ਰੇਰਕ
ਬਟਾਲਾ, 5 ਅਕਤੂਬਰ
ਸਰਕਾਰੀ ਪ੍ਰਾਇਮਰੀ ਸਕੂਲ ਸ਼ਹਾਬਪੁਰਾ (ਬਲਾਕ ਬਟਾਲਾ-1) ਦੀ ਵਿਦਿਆਰਥਣ ਖ਼ੁਸ਼ੀ ਨੇ ਭਾਸ਼ਣ ਮੁਕਾਬਲੇ ਵਿੱਚ ਸੂਬੇ ਭਰ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲੋਂ ‘ਨਵੇ ਦਿਸਹੱਦੇ’ ਮੁਕਾਬਲੇ ਮਸਤੂਆਣਾ ਸਾਹਿਬ ਜ਼ਿਲ੍ਹਾ ਸੰਗਰੂਰ ਵਿੱਚ 2 ਅਤੇ 3 ਅਕਤੂਬਰ ਨੂੰ ਕਰਵਾਏ ਗਏ। ਗਾਈਡ ਅਧਿਆਪਕਾ ਮਨਮਿੰਦਰ ਕੌਰ ਅਤੇ ਸਕੂਲ ਹੈਡ ਟੀਚਰ ਜਸਪਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਵਿਦਿਆਰਥਣ ਖ਼ੁਸ਼ੀ ਨੇ ਪ੍ਰਾਇਮਰੀ ਵਰਗ ਦੇ ਭਾਸ਼ਣ ਮੁਕਾਬਲੇ ਵਿੱਚੋਂ ਪੰਜਾਬ ਭਰ ਤੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

Advertisement

Advertisement
Advertisement
Author Image

Advertisement