For the best experience, open
https://m.punjabitribuneonline.com
on your mobile browser.
Advertisement

ਖੋਖਰ ਪਰਿਵਾਰ ਵੱਲੋਂ ਇਲਾਕੇ ਦੀਆਂ ਲਾਇਬ੍ਰੇਰੀਆਂ ਨੂੰ ਸੈਂਕੜੇ ਕਿਤਾਬਾਂ ਭੇਟ

07:01 AM Jun 04, 2024 IST
ਖੋਖਰ ਪਰਿਵਾਰ ਵੱਲੋਂ ਇਲਾਕੇ ਦੀਆਂ ਲਾਇਬ੍ਰੇਰੀਆਂ ਨੂੰ ਸੈਂਕੜੇ ਕਿਤਾਬਾਂ ਭੇਟ
ਬਰਸੀ ਮੌਕੇ ਲਾਇਬ੍ਰੇਰੀਆਂ ਨੂੰ ਪੁਸਤਕਾਂ ਭੇਟ ਕਰਦੇ ਹੋਏ ਪ੍ਰਵੀਨ ਖੋਖਰ।
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 3 ਜੂਨ
ਇਥੇ ਖੋਖਰ ਪਰਿਵਾਰ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਯਾਦ ਵਿੱਚ ਇਲਾਕੇ ਦੀਆਂ ਲਾਇਬ੍ਰੇਰੀਆਂ ਨੂੰ ਸੈਂਕੜੇ ਕਿਤਾਬਾਂ ਦਿੱਤੀਆਂ। ਇਸ ਮੌਕੇ
ਜਮਹੂਰੀ ਅਧਿਕਾਰ ਸਭਾ ਪੰਜਾਬ ਜਿਲਾ ਸੰਗਰੂਰ ਦੇ ਪ੍ਰਧਾਨ ਜਗਜੀਤ ਭੁਟਾਲ, ਲੋਕ ਚੇਤਨਾ ਮੰਚ ਦੇ ਸੀਨੀਅਰ ਆਗੂ ਲੈਕ ਰਘਵੀਰ ਸਿੰਘ ਭੁਟਾਲ, ਲਛਮਣ ਸਿੰਘ ਅਲੀਸ਼ੇਰ ਨੇ ਡਾ. ਦੇਵਰਾਜ ਡੀ.ਏ. ਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਖਾਈ/ਲਹਿਰਾਗਾਗਾ ਦੇ ਮੈਨੇਜਿੰਗ ਡਾਇਰੈਕਟਰ ਪ੍ਰਵੀਨ ਖੋਖਰ ਅਤੇ ਪ੍ਰਧਾਨ ਲੱਕੀ ਖੋਖਰ ,ਕਾਨੂੰਨੀ ਸਲਾਹਕਾਰ ਐਡਵੋਕੇਟ ਅਨਿਰੁੱਧ ਕੌਸ਼ਲ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਪਿਤਾ ਡਾ. ਦੇਵ ਰਾਜ ਕੌਸ਼ਲ (ਖੋਖਰ ), ਮਾਤਾ ਸਵਿਤਰੀ ਦੇਵੀ ਅਤੇ ਡਾ. ਦਰਸ਼ਨ ਕੌਸ਼ਲ (ਖੋਖਰ ) ਦੀ ਬਰਸੀ ਨੂੰ ਸਮਰਪਿਤ ਇਲਾਕੇ ਦੀਆਂ ਛੇ ਲਾਇਬ੍ਰੇਰੀਆਂ ਸਾਵਿੱਤਰੀ ਬਾਈ ਫੂਲੇ ਲਾਇਬ੍ਰੇਰੀ ਚੰਗਾਲੀਵਾਲਾ, ਲਾਲ ਸਿੰਘ ਦਿਲ ਯਾਦਗਾਰੀ ਲਾਇਬ੍ਰੇਰੀ ਚੋਟੀਆਂ, ਪ੍ਰੋਫੈਸਰ ਨਿਰੰਜਣ ਸਿੰਘ ਯਾਦਗਾਰੀ ਲਾਇਬ੍ਰੇਰੀ ਭੁਟਾਲ ਕਲਾਂ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਲਹਿਲ ਕਲਾਂ, ਸ਼ਹੀਦ ਮਾਤਾ ਗੁਰਦੇਵ ਕੌਰ ਯਾਦਗਾਰੀ ਲਾਇਬ੍ਰੇਰੀ ਜਲੂਰ, ਅਤੇ ਸੰਤ ਨਰਾਇਣ ਗਿਰੀ ਜੀਏਸੀ ਲਾਇਬ੍ਰੇਰੀ ਭੁਟਾਲ ਕਲਾਂ ਨੂੰ ਪ੍ਰਸਿੱਧ ਲੇਖਕ ਡਾ. ਅਜੀਤ ਪਾਲ ਐੱਮਡੀ, ਗੁਰਤੇਜ ਸਿੰਘ ਖੋਖਰ (ਕੈਨੇਡਾ) ਗੁਰਮੇਲ ਭੁਟਾਲ ਭਦੌੜ, ਰਣਧੀਰ ਗਿੱਲਪੱਤੀ, ਨਿਰਪ ਸਿੰਘ ਬਲੂ, ਸੇਠ ਮਾਸਟਰ ਦੇਸ ਰਾਜ ਛਾਜਲੀ ਤੋਂ ਇਲਾਵਾ ਹੋਰਨਾਂ ਲੇਖਕਾਂ ਦੀਆਂ ਸੈਂਕੜੇ ਕਿਤਾਬਾਂ ਭੇਟ ਕੀਤੀਆਂ। ਇਸ ਮੌਕੇ ਚੰਡੀਗੜ੍ਹ ਰਾਜ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਰਾਜ ਸ਼ੇਖਰ ਅੱਤਰੀ ਵੱਲੋਂ ਵੀ ਭੁਟਾਲ ਲਾਇਬ੍ਰੇਰੀ ਨੂੰ ਅਨੇਕਾਂ ਪੁਸਤਕਾਂ ਭੇਜੀਆਂ ਗਈਆਂ। ਉਨ੍ਹਾਂ ਕਿਹਾ ਕਿ ਅੱਜ ਜਦੋਂ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਇਲਾਵਾ ਹੋਰ ਅਨੇਕਾਂ ਅਲਾਮਤਾਂ ਦਾ ਸ਼ਿਕਾਰ ਹੋ ਚੁੱਕੀ ਹੈ ਤੇ ਬੇਰੁਜ਼ਗਾਰੀ ਕਾਰਨ ਉਨ੍ਹਾਂ ਨੂੰ ਆਪਣੇ ਭਵਿੱਖ ਵਿੱਚ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ ਹੈ ਜਿਸ ਕਰਕੇ ਅਜਿਹੇ ਦੌਰ ਵਿੱਚ ਕਿਤਾਬਾਂ ਹੀ ਉਨ੍ਹਾਂ ਦਾ ਸੱਚਾ ਸਾਥੀ ਬਣ ਕੇ ਰਾਹ ਪ੍ਰਦਾਨ ਕਰ ਸਕਦੀਆਂ ਹਨ।

Advertisement

Advertisement
Author Image

Advertisement
Advertisement
×