For the best experience, open
https://m.punjabitribuneonline.com
on your mobile browser.
Advertisement

ਖੋ ਖੋ ਵਿਸ਼ਵ ਕੱਪ: ਭਾਰਤੀ ਟੀਮਾਂ ਨੇ ਖ਼ਿਤਾਬ ਜਿੱਤੇ

07:12 AM Jan 20, 2025 IST
ਖੋ ਖੋ ਵਿਸ਼ਵ ਕੱਪ  ਭਾਰਤੀ ਟੀਮਾਂ ਨੇ ਖ਼ਿਤਾਬ ਜਿੱਤੇ
ਨਵੀਂ ਦਿੱਲੀ ਵਿੱਚ ਖੋ ਖੋ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਖੁਸ਼ੀ ਦੇ ਰੌਂਅ ’ਚ ਭਾਰਤੀ ਟੀਮ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 19 ਜਨਵਰੀ
ਇੱਥੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਪਹਿਲੇ ਖੋ ਖੋ ਵਿਸ਼ਵ ਕੱਪ ਦੇ ਪੁਰਸ਼ ਤੇ ਮਹਿਲਾ ਟੀਮਾਂ ਦੇ ਹੋਏ ਫਾਈਨਲ ਮੈਚਾਂ ਵਿੱਚ ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੇ ਨੇਪਾਲ ਦੀਆਂ ਦੋਵੇਂ ਟੀਮਾਂ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਦਰਜ ਕਰ ਕੇ ਇਤਿਹਾਸ ਸਿਰਜ ਦਿੱਤਾ। ਨੀਲੇ ਰੰਗ ਦੇ ਕੱਪੜਿਆਂ ਵਿੱਚ ਖੇਡ ਰਹੀ ਭਾਰਤੀ ਪੁਰਸ਼ ਟੀਮ ਨੇ ਕਪਤਾਨ ਪ੍ਰਤੀਕ ਵਾਇਕਰ ਤੇ ਰਾਮਜੀ ਕਸ਼ਿਅਪ ਦੇ ਵਧੀਆ ਖੇਡ ਸਦਕਾ ਨੇਪਾਲ ਦੀ ਟੀਮ ਨੂੰ 54-36 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ, ਭਾਰਤੀ ਮਹਿਲਾ ਟੀਮ ਨੇ ਨੇਪਾਲ ’ਤੇ 78-40 ਦੀ ਸ਼ਾਨਦਾਰ ਜਿੱਤ ਦਰਜ ਕਰ ਕੇ ਖ਼ਿਤਾਬ ਆਪਣੇ ਨਾਮ ਕੀਤਾ। ਭਾਰਤੀ ਖਿਡਾਰਨਾਂ ਨੇ ਰਫ਼ਤਾਰ, ਰਣਨੀਤੀ ਤੇ ਹੁਨਰ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦੇ ਹੋਏ ਮੈਚ ਦੀ ਸ਼ੁਰੂਆਤ ਤੋਂ ਅਖ਼ੀਰ ਤੱਕ ਆਪਣਾ ਦਬਦਬਾ ਕਾਇਮ ਰੱਖਿਆ। -ਪੀਟੀਆਈ

Advertisement

ਮੋਦੀ ਨੇ ਟੀਮਾਂ ਨੂੰ ਵਧਾਈ ਦਿੱਤੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮਾਂ ਨੂੰ ਪਹਿਲਾ ਖੋ ਖੋ ਵਿਸ਼ਵ ਕੱਪ ਜਿੱਤਣ ’ਤੇ ਅੱਜ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਜਿੱਤ ਨੇ ਭਾਰਤ ਦੇ ਸਭ ਤੋਂ ਪੁਰਾਣੀਆਂ ਰਵਾਇਤੀ ਖੇਡਾਂ ’ਚੋਂ ਇਕ ਨੂੰ ਹੋਰ ਵਧੇਰੇ ਸੁਰਖੀਆਂ ਵਿੱਚ ਲਿਆਂਦਾ ਹੈ। ਮੋਦੀ ਨੇ ‘ਐਕਸ’ ਉੱਤੇ ਲਿਖਿਆ, ‘‘ਭਾਰਤੀ ਟੀਮਾਂ ਨੂੰ ਪਹਿਲਾ ਖੋ ਖੋ ਵਿਸ਼ਵ ਕੱਪ ਜਿੱਤਣ ’ਤੇ ਵਧਾਈ। ਇਹ ਇਤਿਹਾਸਕ ਜਿੱਤ ਉਨ੍ਹਾਂ ਦੇ ਬੇਮਿਸਾਲ ਹੁਨਰ, ਦ੍ਰਿੜ੍ਹ ਸਕੰਲਪ ਅਤੇ ਟੀਮ ਵਰਕ ਦਾ ਨਤੀਜਾ ਹੈ। ਇਸ ਜਿੱਤ ਨਾਲ ਦੇਸ਼ ਭਰ ਦੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਣਾ ਮਿਲੇਗੀ। ਆਸ ਹੈ ਕਿ ਇਹ ਪ੍ਰਾਪਤੀ ਆਉਣ ਵਾਲੇ ਸਮੇਂ ਵਿੱਚ ਹੋਰ ਵਧੇਰੇ ਨੌਜਵਾਨਾਂ ਲਈ ਇਸ ਖੇਡ ਨੂੰ ਅਪਨਾਉਣ ਦਾ ਰਾਹ ਪੱਧਰਾ ਕਰੇਗੀ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement