For the best experience, open
https://m.punjabitribuneonline.com
on your mobile browser.
Advertisement

ਖੋ-ਖੋ: ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਲਕਾਣਾ ਅੱਵਲ

07:36 AM Aug 12, 2024 IST
ਖੋ ਖੋ  ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਲਕਾਣਾ ਅੱਵਲ
ਜੇਤੂ ਖਿਡਾਰੀਆਂ ਨਾਲ ਟੂਰਨਾਮੈਂਟ ਦੇ ਪ੍ਰਬੰਧਕ ਅਤੇ ਹੋੋਰ।
Advertisement

ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 11 ਅਗਸਤ
ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਜ਼ੋੋਨ ਤਲਵੰਡੀ ਸਾਬੋ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਦੀਆਂ ਕਰਵਾਈਆਂ ਗਈਆਂ ਗਰਮ ਰੁੱਤ ਖੇਡਾਂ ਦੇ ਫਾਈਨਲ ਵਿੱਚ ਸਖ਼ਤ ਮੁਕਾਬਲੇ ਹੋਏ।
ਜ਼ੋਨ ਪ੍ਰਧਾਨ ਅਮਨਪ੍ਰੀਤ ਸਿੰਘ ਅਤੇ ਟੂਰਨਾਮੈਂਟ ਪ੍ਰੈੱਸ ਸਕੱਤਰ ਗੁਰਜੰਟ ਸਿੰਘ ਡੀਪੀਈ ਚੱਠੇ ਵਾਲਾ ਨੇ ਦੱਸਿਆ ਕਿ ਖੋ-ਖੋ ਅੰਡਰ 19 ਲੜਕੀਆਂ ਵਿੱਚ ਪਹਿਲਾ ਸਥਾਨ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਲਕਾਣਾ ਤੇ ਦੂਜਾ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਨੇ ਪ੍ਰਾਪਤ ਕੀਤਾ। ਅੰਡਰ 19 ਲੜਕਿਆਂ ਵਿੱਚ ਸ਼ਹੀਦ ਭਗਤ ਸਿੰਘ ਸਕੂਲ ਮਲਕਾਣਾ ਪਹਿਲੇ ’ਤੇ ਰਿਹਾ। ਅੰਡਰ 17 ਲੜਕੀਆਂ ਵਿੱਚ ਸਸਸ ਸਕੂਲ ਮਲਕਾਣਾ ਅੱਵਲ ਰਿਹਾ।
ਅੰਡਰ 17 ਲੜਕਿਆਂ ਵਿੱਚ ਸਸਸਸ ਜੀਵਨ ਸਿੰਘ ਵਾਲਾ ਨੇ ਪਹਿਲਾ, ਅੰਡਰ 14 ਲੜਕਿਆਂ ਵਿੱਚ ਸਸਸਸ ਭਾਗੀਵਾਂਦਰ ਨੇ ਪਹਿਲਾ ਸਥਾਨ ਲਿਆ। ਯੋਗਾ ਅੰਡਰ 17 ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ ਲਾਲੇਆਣਾ ਪਹਿਲੇ, ਅੰਡਰ 14 ਵਿੱਚ ਸਰਕਾਰੀ ਹਾਈ ਸਕੂਲ ਲਾਲੇਆਣਾ ਪਹਿਲੇ ਸਥਾਨ ’ਤੇ ਰਿਹਾ। ਕਬੱਡੀ (ਨੈਸ਼ਨਲ ਸਟਾਇਲ) ਵਿੱਚ ਅੰਡਰ 14 ਲੜਕੀਆਂ ਵਿੱਚੋਂ ਗੁਰੂ ਹਰਿਗੋਬਿੰਦ ਸਕੂਲ ਲਹਿਰੀ ਨੇ ਪਹਿਲਾ ਅਤੇ ਅੰਡਰ 17 ਲੜਕੀਆਂ ਵਿੱਚ ਸਸਸ ਸਕੂਲ ਸ਼ੇਖਪੁਰਾ ਪਹਿਲੇ ਸਥਾਨ ’ਤੇ ਰਿਹਾ। ਅੰਡਰ 19 ਲੜਕੀਆਂ ਵਿੱਚ ਖਾਲਸਾ ਸਕੂਲ ਤਲਵੰਡੀ ਸਾਬੋ ਪਹਿਲੇ ਅਤੇ ਕ੍ਰਿਕਟ ਅੰਡਰ 19 ਲੜਕੀਆਂ ਵਿੱਚ ਸਟਾਰ ਪਲੱਸ ਸਕੂਲ ਰਾਮਾਂ ਜੇਤੂ ਰਿਹਾ। ਫੁਟਬਾਲ ਅੰਡਰ 14 ਲੜਕੀਆਂ ਸਸਸਸ ਕੋਟ ਬਖਤੂ ਪਹਿਲੇ ਅਤੇ ਪੈਰਾਡਾਈਸ ਪਬਲਿਕ ਸਕੂਲ ਸੀਂਗੋ ਦੂਜੇ ਨੰਬਰ ’ਤੇ ਰਿਹਾ। ਫੁਟਬਾਲ ’ਚ ਸਰਕਾਰੀ ਹਾਈ ਸਮਾਰਟ ਸਕੂਲ ਸੀਂਗੋ ਅੱਵਲ, ਫੁਟਬਾਲ ਲੜਕੀਆਂ ਅੰਡਰ 19 ਅਕਾਲ ਅਕੈਡਮੀ ਜਗਾ ਪਹਿਲੇ ’ਤੇ ਰਹੀ।

Advertisement

Advertisement
Advertisement
Author Image

Advertisement