For the best experience, open
https://m.punjabitribuneonline.com
on your mobile browser.
Advertisement

ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਖੋ-ਖੋ ਮੁਕਾਬਲੇ ਸ਼ੁਰੂ

11:00 AM Oct 27, 2024 IST
ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਖੋ ਖੋ ਮੁਕਾਬਲੇ ਸ਼ੁਰੂ
ਜੇਤੂ ਰਹੀ ਖੋ-ਖੋ ਦੀ ਟੀਮ ਨਾਲ ਅਧਿਕਾਰੀ ਤੇ ਕੋਚ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ 26 ਅਕਤੂਬਰ
ਜ਼ਿਲ੍ਹਾ ਪਟਿਆਲਾ ਵਿੱਚ 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਕੁਸ਼ਤੀ, ਬਾਸਕਟਬਾਲ, ਤੀਰਅੰਦਾਜ਼ੀ, ਹੈਂਡਬਾਲ ਆਦਿ ਮੁਕਾਬਲਿਆਂ ਦੇ ਸਫਲਤਾ ਪੂਰਵਕ ਆਯੋਜਨ ਦੇ ਨਾਲ-ਨਾਲ ਖੋ-ਖੋ ਲੜਕੀਆਂ ਉਮਰ ਗੁੱਟ ਅੰਡਰ-17 ਦੇ ਰਾਜ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਹੋਈ। ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ ਡਾ. ਦਲਜੀਤ ਸਿੰਘ ਨੇ ਕਿਹਾ ਕੋਈ ਖੋ-ਖੋ ਅੰਡਰ 17 ਲੜਕੀਆਂ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਵਿੱਚ ਕਰਵਾਏ ਜਾ ਰਹੇ ਹਨ। ਅੱਜ ਦੇ ਪੂਲ ਮੁਕਾਬਲਿਆਂ ਵਿੱਚ ਪਟਿਆਲਾ ਨੇ ਬਰਨਾਲਾ ਨੂੰ, ਸ੍ਰੀ ਮੁਕਤਸਰ ਸਾਹਿਬ ਨੇ ਰੂਪਨਗਰ ਨੂੰ, ਜਲੰਧਰ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ, ਫ਼ਿਰੋਜ਼ਪੁਰ ਨੇ ਤਰਨਤਾਰਨ ਨੂੰ, ਫ਼ਾਜ਼ਿਲਕਾ ਨੇ ਪਠਾਨਕੋਟ ਨੂੰ, ਸੰਗਰੂਰ ਨੇ ਗੁਰਦਾਸਪੁਰ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਮੋਹਾਲੀ ਨੂੰ, ਬਠਿੰਡਾ ਨੇ ਮਾਲੇਰਕੋਟਲਾ ਨੂੰ, ਮੋਗੇ ਨੇ ਕਪੂਰਥਲੇ ਨੂੰ ਹਰਾਇਆ।
ਜ਼ਿਲ੍ਹਾ ਟੂਰਨਾਮੈਂਟ ਸਕੱਤਰ ਚਰਨਜੀਤ ਸਿੰਘ ਭੁੱਲਰ ਅਤੇ ਸਪੋਰਟਸ ਵਿਭਾਗ ਪੰਜਾਬ ਤੋਂ ਸੁਖਦੀਪ ਸਿੰਘ ਕੋਚ ਖੋ-ਖੋ ਨੇ ਉਚੇਰੇ ਤੌਰ ’ਤੇ ਪਹੁੰਚ ਕੇ ਖਿਡਾਰੀਆਂ ਨੂੰ ਦਾ ਹੌਸਲਾ ਵਧਾਇਆ। ਇਸ ਮੌਕੇ ਖੋ-ਖੋ ਟੂਰਨਾਮੈਂਟ ਇੰਚਾਰਜ ਰਾਜੇਸ਼ ਕੁਮਾਰ ਮੋਦੀ ਪ੍ਰਿੰਸੀਪਲ ਮਾੜੂ, ਜਸਵਿੰਦਰ ਸਿੰਘ ਚੱਪੜ ਸਟੇਟ ਐਵਾਰਡੀ, ਕਮਲਦੀਪ ਸਿੰਘ ਖੋ-ਖੋ ਕੋਚ, ਰਾਜਿੰਦਰ ਸਿੰਘ ਚਾਨੀ ਸਕਾਊਟ ਮਾਸਟਰ, ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਤੇ ਜਸਵਿੰਦਰ ਸਿੰਘ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement