For the best experience, open
https://m.punjabitribuneonline.com
on your mobile browser.
Advertisement

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ ਵਿੱਚ ਖੋ-ਖੋ ਮੁਕਾਬਲੇ

09:04 AM Sep 24, 2024 IST
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ ਵਿੱਚ ਖੋ ਖੋ ਮੁਕਾਬਲੇ
ਸੰਤ ਈਸਰ ਸਿੰਘ ਸਕੂਲ ਵਿੱਚ ਖੋ-ਖੋ ਦੀ ਜੇਤੂ ਟੀਮ ਦਾ ਸਨਮਾਨ ਕਰਦੇ ਹੋਏ ਪਤਵੰਤੇ।
Advertisement

ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 23 ਸਤੰਬਰ
ਸੰਤ ਈਸ਼ਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਾਹੜ ਵਿੱਚ ਸਕੂਲ ਦੀ ਮੈਨੇਜਰ ਗੁਰਮੀਤ ਕੌਰ ਅਤੇ ਪ੍ਰਿੰਸੀਪਲ ਮਨਜੀਤਪਾਲ ਸਿੰਘ ਦੀ ਅਗਵਾਈ ਹੇਠ ਸੀਬੀਐਸਈ ਕਲੱਸਟ-17 ਦੇ ਖੋ-ਖੋ ਲੜਕੀਆਂ ਦੀ ਤਿੰਨ ਰੋਜ਼ਾ ਚੈਪੀਅਨਸ਼ਿਪ ਕਰਵਾਈ ਗਈ। ਇਸ ਵਿੱਚ ਡੇਢ ਦਰਜਨ ਦੇ ਕਰੀਬ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਦੌਰਾਨ ਅੰਡਰ-14, 17 ਅਤੇ ਅੰਡਰ-19 ਦੀਆਂ 16 ਤੋਂ ਵੱਧ ਟੀਮਾਂ ਵਿਚਕਾਰ ਮੁਕਾਬਲੇ ਹੋਏ।
ਜਾਣਕਾਰੀ ਅਨੁਸਾਰ ਅੰਡਰ-17 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ ਨੇ ਪਹਿਲਾ, ਗਿਆਨ ਗੁਨ ਸਾਗਰ ਸਕੂਲ ਨੇ ਦੂਜਾ ਤੇ ਹੋਲੀ ਮੈਰੀ ਪਬਲਿਕ ਸਕੂਲ ਬਨੂੜ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਹੋਲੀ ਮੈਰੀ ਪਬਲਿਕ ਸਕੂਲ ਲਹਿਰਾ ਨੇ ਪਹਿਲਾ, ਐਲਡੀਆਰ ਪਬਲਿਕ ਸਕੂਲ ਮੁਕਤਸਰ ਦੀ ਟੀਮ ਨੇ ਦੂਜਾ ਅਤੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-19 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਮਹਾਰਿਸ਼ੀ ਦਇਆਨੰਦ ਸਕੂਲ ਚੰਡੀਗੜ੍ਹ ਨੇ ਪਹਿਲਾ, ਗੰਗਾ ਇੰਟਰਨੈਸ਼ਨਲ ਸਕੂਲ ਪਾਤੜਾਂ ਨੇ ਦੂਜਾ ਸਥਾਨ, ਹੋਲੀ ਏਂਜਲ ਸਮਾਰਟ ਸਕੂਲ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਚੈਅਰਮੈਨ ਬਾਬਾ ਸਾਧੂ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸਕੂਲ ਦੇ ਮੈਨੇਜਰ ਗੁਰਮੀਤ ਕੌਰ, ਪ੍ਰਿੰਸੀਪਲ ਮਨਜੀਤਪਾਲ ਸਿੰਘ, ਵਾਈਸ ਪ੍ਰਿੰਸੀਪਲ ਸੁਧਾਂਸ਼ੂ ਸ਼ਰਮਾ, ਕੋਚ ਜਗਸੀਰ ਸਿੰਘ ਆਦਿ ਸਕੂਲ ਦਾ ਸਮੁੱਚਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement