For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਦੇ ਹਲਕਾ ਇੰਚਾਰਜ ਵੱਲੋਂ ਖਿਜ਼ਰਾਬਾਦ ਮੰਡੀ ਦਾ ਦੌਰਾ

08:54 AM Oct 26, 2024 IST
ਕਾਂਗਰਸ ਦੇ ਹਲਕਾ ਇੰਚਾਰਜ ਵੱਲੋਂ ਖਿਜ਼ਰਾਬਾਦ ਮੰਡੀ ਦਾ ਦੌਰਾ
ਖਿਜ਼ਰਾਬਾਦ ਅਨਾਜ ਮੰਡੀ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਵਿਜ਼ੇ ਸ਼ਰਮਾ ਟਿੰਕੂ। -ਫੋਟੋ: ਮਿਹਰ ਸਿੰਘ
Advertisement

ਕੁਰਾਲੀ:

Advertisement

ਕਾਂਗਰਸ ਦੇ ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਖਿਜ਼ਬਾਰਾਦ ਦੀ ਅਨਾਜ ਮੰਡੀ ਦਾ ਦੌਰਾ ਕਰਦਿਆਂ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਸ੍ਰੀ ਟਿੰਕੂ ਨੇ ਝੋਨੇ ਦੀ ਖਰੀਦ ਨੂੰ ਲੈ ਕੇ ‘ਆਪ’ ਸਰਕਾਰ ਦੇ ਪ੍ਰਬੰਧਾਂ ਦੀ ਨਿਖੇਧੀ ਕੀਤੀ। ਖਿਜਰਾਬਾਦ ਮੰਡੀ ਦੇ ਦੌਰੇ ਸਮੇਂ ਕਿਸਾਨਾਂ ਦਲਵੀਰ ਸਿੰਘ ਤੱਕੀਪੁਰ, ਕੇਸਰ ਸਿੰਘ ਨਗਲੀਆਂ, ਤਾਰਾ ਚੰਦ ਗੋਚਰ, ਜਸਪ੍ਰੀਤ ਸਿੰਘ, ਗਰਤਾਜ ਸਿੰਘ ਮੀਆਂਪੁਰ ਚੰਗਰ ਆਦਿ ਨੇ ਆਪਣੀਆਂ ਸਮੱਸਿਆਵਾਂ ਕਾਂਗਰਸੀ ਆਗੂ ਨੂੰ ਦੱਸੀਆਂ। ਇਸ ਮੌਕੇ ਸ੍ਰੀ ਟਿੰਕੂ ਨੇ ਕਿਹਾ ਕਿ ‘ਆਪ’ ਸਰਕਾਰ ਹਰ ਫ਼ਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਕਾਂਗਰਸ ਦੇ ਰਾਜ ਨੂੰ ਯਾਦ ਰਹੇ ਹਨ। ਇਸੇ ਦੌਰਾਨ ਸ੍ਰੀ ਟਿੰਕੂ ਨੇ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਕਿਸਾਨਾਂ ਨਾਲ ਡੱਟ ਕੇ ਖੜ੍ਹੀ ਹੈ। ਇਸ ਮੌਕੇ ਨਵੀਨ ਬਾਂਸਲ, ਹਰਨੇਕ ਸਿੰਘ, ਰਾਮ ਸਿੰਘ, ਤਰੁਨ ਬਾਂਸਲ ਆਦਿ ਆਗੂ ਹਾਜ਼ਰ ਸਨ। -ਪੱ਼ਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement