ਖੇਲ੍ਹੋ ਇੰਡੀਆ: ਬੈਡਮਿੰਟਨ ਖਿਡਾਰੀਆਂ ਦੇ ਟਰਾਇਲ
09:00 AM Aug 02, 2023 IST
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 1 ਅਗਸਤ
ਖੇਡ ਵਿਭਾਗ ਵੱਲੋਂ ਸਾਲ 2023-24 ਦੇ ਸੈਸ਼ਨ ਲਈ ਖੇਲ੍ਹੋ ਇੰਡੀਆ ਸੈਂਟਰ ਗੇਮ ਬੈਡਮਿੰਟਨ ਐਲ ਬੀ ਐਸ ਕਾਲਜ ਵਿਖੇ ਚੋਣ ਟਰਾਇਲ ਰੱਖੇ ਗਏ। ਇਹ ਤਿੰਨ ਦਿਨਾ ਟਰਾਇਲ ਜ਼ਿਲ੍ਹਾ ਖੇਡ ਅਫਸਰ ਰਣਬੀਰ ਸਿੰਘ ਭੰਗੂ ਦੀ ਅਗਵਾਈ ਹੇਠ ਅੱਜ ਸ਼ੁਰੂ ਹੋ ਗਏ। ਇਨ੍ਹਾਂ ਟਰਾਇਲਾਂ ਵਿੱਚ 60 ਖਿਡਾਰੀਆਂ ਵਲੋਂ ਭਾਗ ਲਿਆ ਗਿਆ ਜਿਨ੍ਹਾਂ ਵਿੱਚੋਂ ਅੱਜ ਪਹਿਲੇ ਦਿਨ ਅੰਡਰ-11 (14 ਖਿਡਾਰੀ/ ਖਿਡਾਰਨਾਂ) ਅਤੇ ਅੰਡਰ-13 (18 ਖਿਡਾਰੀ/ ਖਿਡਾਰਨਾਂ ਦੇ ਟਰਾਇਲ ਲਏ ਗਏ, ਜਿਨ੍ਹਾਂ ਵਿੱਚੋਂ ਕੁੱਲ 12 ਬੱਚੇ ਚੁਣੇ ਗਏ। ਇਸ ਮੌਕੇ ਬੈਡਮਿੰਟਨ ਕੋਚ ਅੰਤਿਮਾ, ਜਸਪ੍ਰੀਤ ਸਿੰਘ ਅਥਲੈਟਿਕ ਕੋਚ, ਗੁਰਵਿੰਦਰ ਕੌਰ, ਵੇਟਲਿਫਟਿੰਗ ਕੋਚ ਮੌਜੂਦ ਸਨ।
Advertisement
Advertisement