ਖੇਲੋ ਇੰਡੀਆ: 69 ਤਗਮਿਆਂ ਨਾਲ ਪੰਜਾਬ ਯੂਨੀਵਰਸਿਟੀ ਮੁੜ ਚੈਂਪੀਅਨ
12:36 PM Jun 04, 2023 IST
ਲਖਨਊ: ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਨੇ ਮੁੜ ਖ਼ਿਤਾਬੀ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਖੇਡਾਂ ਦਾ ਅੱਜ ਅੰਤਿਮ ਦਿਨ ਸੀ ਅਤੇ ਤਲਵਾਰਬਾਜ਼ੀ (ਫੈਂਸਿੰਗ) ਮੁਕਾਬਲੇ ਵਿੱਚ ਹੂੰਝਾਫੇਰ ਜਿੱਤ ਦੇ ਬਾਵਜੂਦ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੱਛੜ ਗਈ। ਰਾਸ਼ਟਰੀ ਖੇਡਾਂ ਦੇ ਚੈਂਪੀਅਨ ਯਸ਼ ਘੰਗਾਸ ਨੇ ਅਖੀਰਲੇ ਦਿਨ ਜੂਡੋ ਵਿੱਚ ਪੁਰਸ਼ਾਂ ਦੇ 100 ਕਿਲਗ੍ਰਾਮ ਤੋਂ ਵੱਧ ਭਾਰ ਵਰਗ ਵਿੱਚ ਚੌਧਰੀ ਬੰਸੀ ਲਾਲ ਯੂਨੀਵਰਸਿਟੀ ਲਈ ਸੋਨ ਤਗਮਾ ਜਿੱਤਿਆ। ਵੇਰਵਿਆਂ ਅਨੁਸਾਰ ਪੰਜਾਬ ਯੂਨੀਵਰਸਿਟੀ ਨੇ ਕੁੱਲ 69 ਤਗਮੇ ਜਿੱਤੇ ਜਿਨ੍ਹਾਂ ਵਿੱਚ 26 ਸੋਨ ਤਗਮੇ, 17 ਚਾਂਦੀ ਦੇ ਤਗਮੇ ਅਤੇ 26 ਕਾਂਸੇ ਦੇ ਤਗਮੇ ਸ਼ਾਮਲ ਹਨ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 24 ਸੋਨ ਤਗਮੇ, 27 ਚਾਂਦੀ ਦੇ ਅਤੇ 17 ਕਾਂਸੇ ਦੇ ਤਗਮੇ ਜਿੱਤੇ ਅਤੇ ਦੂਸਰੇ ਨੰਬਰ ‘ਤੇ ਰਹੀ। ਜੈਨ ਯੂਨੀਵਰਸਿਟੀ ਤੀਜੇ ਨੰਬਰ ‘ਤੇ ਰਹੀ। -ਪੀਟੀਆਈ
Advertisement
Advertisement