ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਲੋ ਇੰਡੀਆ ਪੈਰਾ ਖੇਡਾਂ: ਪਾਵਰਲਿਫਟਿੰਗ ’ਚ ਜਸਪ੍ਰੀਤ ਕੌਰ ਨੇ ਕੌਮੀ ਰਿਕਾਰਡ ਤੋੜਿਆ

10:56 PM Mar 23, 2025 IST
ਨਵੀਂ ਦਿੱਲੀ, 23 ਮਾਰਚ
Advertisement

ਪੰਜਾਬ ਦੀ ਪਾਵਰਲਿਫਟਰ ਜਸਪ੍ਰੀਤ ਕੌਰ ਨੇ ਅੱਜ ਇੱਥੇ ਖੇਲੋ ਇੰਡੀਆ ਪੈਰਾ ਖੇਡਾਂ (ਕੇਆਈਪੀਜੀ) ਦੇ ਚੌਥੇ ਦਿਨ 45 ਕਿਲੋ ਭਾਰ ਵਰਗ ਵਿੱਚ ਆਪਣਾ ਹੀ ਕੌਮੀ ਰਿਕਾਰਡ ਤੋੜ ਕੇ ਸੋਨ ਤਗ਼ਮਾ ਜਿੱਤਿਆ। ਇਸ ਦੌਰਾਨ ਦੋ ‘ਵਿਸ਼ੇਸ਼’ ਤੀਰਅੰਦਾਜ਼ਾਂ ਸ਼ੀਤਲ ਦੇਵੀ ਅਤੇ ਪਾਇਲ ਨਾਗ ਦਾ ਵੀ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸ਼ੀਤਲ ਨੇ ਪਾਇਲ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।

ਜਸਪ੍ਰੀਤ ਕੌਰ (31 ਸਾਲ) 101 ਕਿਲੋਗ੍ਰਾਮ ਭਾਰ ਚੁੱਕ ਕੇ ਖੇਲੋ ਇੰਡੀਆ ਪੈਰਾ ਖੇਡਾਂ-2025 ਵਿੱਚ ਕੌਮੀ ਰਿਕਾਰਡ ਤੋੜਨ ਵਾਲੀ ਪਹਿਲੀ ਅਥਲੀਟ ਬਣ ਗਈ। ਉਸ ਨੇ 2023 ਗੇੜ ਵਿੱਚ ਵੀ ਇਸੇ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਸ ਨੇ ਆਪਣਾ ਹੀ ਪਿਛਲਾ 100 ਕਿਲੋਗ੍ਰਾਮ ਦਾ ਕੌਮੀ ਰਿਕਾਰਡ ਤੋੜਿਆ। ਜਸਪ੍ਰੀਤ ਨੂੰ ਤਿੰਨ ਸਾਲ ਦੀ ਉਮਰ ਵਿੱਚ ਪੋਲੀਓ ਹੋ ਗਿਆ ਸੀ।

Advertisement

ਉਧਰ, ਜੰਮੂ ਕਸ਼ਮੀਰ ਦੀ ਤੀਰਅੰਦਾਜ਼ ਤੇ ਪੈਰਾਲੰਪਿਕ ਤਗ਼ਮਾ ਜੇਤੂ ਸ਼ੀਤਲ ਦੇਵੀ ਨੇ ਮੁਕਾਬਲੇ ਵਿੱਚ ਉੜੀਸਾ ਦੀ ਪਾਇਲ ਨੂੰ ਹਰਾ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ। ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਦੋਵਾਂ ਮੁਟਿਆਰਾਂ ਦਰਮਿਆਨ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਸ਼ੀਤਲ ਨੇ ਵਾਪਸੀ ਕਰਦਿਆਂ ਖੇਡਾਂ ਦਾ ਆਪਣਾ ਦੂਜਾ ਤਗ਼ਮਾ ਜਿੱਤਿਆ।

ਰਾਕੇਸ਼ ਕੁਮਾਰ (40 ਸਾਲ) ਅਤੇ ਜੋਤੀ ਬਾਲਿਆਨ (30 ਸਾਲ) ਨੇ ਵੀ ਆਪੋ-ਆਪਣੇ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤੇ। ਝਾਰਖੰਡ ਦੇ ਵਿਜੈ ਮੁੰਡੀ ਨੇ ਹਰਿਆਣਾ ਦੇ ਵਿਕਾਸ ਭਾਕਰ ਨੂੰ ਪੁਰਸ਼ ਰਿਕਰਵ ਓਪਨ ਅਤੇ ਹਰਿਆਣਾ ਦੀ ਪੂਜਾ ਨੇ ਮਹਾਰਾਸ਼ਟਰ ਦੀ ਰਾਜਸ੍ਰੀ ਰਾਠੌੜ ਨੂੰ ਮਹਿਲਾ ਰਿਕਰਵ ਓਪਨ ਵਿੱਚ ਹਰਾ ਕੇ ਸੋਨ ਤਗ਼ਮਾ ਜਿੱਤਿਆ। -ਪੀਟੀਆਈ

Advertisement