For the best experience, open
https://m.punjabitribuneonline.com
on your mobile browser.
Advertisement

ਖੜਗੇ ਦੇ ਪੋਸਟਰਾਂ ’ਤੇ ਸਿਆਹੀ ਮਲੀ

07:23 AM May 20, 2024 IST
ਖੜਗੇ ਦੇ ਪੋਸਟਰਾਂ ’ਤੇ ਸਿਆਹੀ ਮਲੀ
Advertisement

ਕੋਲਕਾਤਾ: ਟੀਐੱਮਸੀ ਮੁਖੀ ਮਮਤਾ ਬੈਨਰਜੀ ’ਤੇ ਸਵਾਲ ਚੁੱਕਣ ’ਤੇ ਪੱਛਮੀ ਬੰਗਾਲ ਕਾਂਗਰਸ ਦੇ ਮੁਖੀ ਅਧੀਰ ਰੰਜਨ ਚੌਧਰੀ ਨੂੰ ਘੂਰਨ ਤੋਂ ਇੱਕ ਦਿਨ ਬਾਅਦ ਇੱਥੇ ਸਥਿਤ ਪਾਰਟੀ ਦੇ ਸੂਬਾਈ ਹੈੱਡਕੁਆਰਟਰ ਦੇ ਬਾਹਰ ਲੱਗੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਕਈ ਪੋਸਟਰਾਂ ਤੇ ਹੋਰਡਿੰਗਜ਼ ’ਤੇ ਸਿਆਹੀ ਮਲ ਦਿੱਤੀ ਗਈ। ਕੁਝ ਅਣਪਛਾਤੇ ਵਿਅਕਤੀਆਂ ਨੇ ਇਨ੍ਹਾਂ ਪੋਸਟਰਾਂ ਤੇ ਹੋਰਡਿੰਗਜ਼ ’ਤੇ ਖੜਗੇ ਨੂੰ ਤ੍ਰਿਣਾਮੂਲ ਕਾਂਗਰਸ ਦਾ ਏਜੰਟ ਵੀ ਲਿਖਿਆ ਹੈ। ਪਾਰਟੀ ਦੇ ਸੂਤਰਾਂ ਨੇ ਕਿਹਾ ਕਿ ਅਧੀਰ ਰੰਜਨ ਚੌਧਰੀ ਨੇ ਇਸ ਘਟਨਾ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਪਾਰਟੀ ਵਰਕਰਾਂ ਨੂੰ ਇਸ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦੇਣ ਲਈ ਕਿਹਾ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement