ਅੰਬਾਲਾ (ਨਿੱਜੀ ਪੱਤਰ ਪ੍ਰੇਰਕ):ਹਰਿਆਣਾ ਚੋਣਾਂ ਦੇ ਸਬੰਧ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਅੱਜ ਦਾ ਸੂਬੇ ਦਾ ਦੌਰਾ ਅਚਾਨਕ ਰੱਦ ਹੋ ਗਿਆ ਹੈ। ਅੱਜ ਖੜਗੇ ਨੇ ਅੰਬਾਲਾ ਸ਼ਹਿਰ ਅਤੇ ਕਰਨਾਲ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਾ ਸੀ।