For the best experience, open
https://m.punjabitribuneonline.com
on your mobile browser.
Advertisement

ਮੋਦੀ ਬਾਰੇ ਖੜਗੇ ਦੀਆਂ ਟਿੱਪਣੀਆਂ ਅਪਮਾਨਜਨਕ: ਸ਼ਾਹ

07:39 AM Oct 01, 2024 IST
ਮੋਦੀ ਬਾਰੇ ਖੜਗੇ ਦੀਆਂ ਟਿੱਪਣੀਆਂ ਅਪਮਾਨਜਨਕ  ਸ਼ਾਹ
ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਹੋਰ ‘ਜਨ ਅਸ਼ੀਰਵਾਦ ਰੈਲੀ’ ਦੌਰਾਨ ਲੋਕਾਂ ਦਾ ਪਿਆਰ ਕਬੂਲਦੇ ਹੋਏ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 30 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਬੀਤੇ ਦਿਨ ਜੰਮੂ ਅਤੇ ਕਸ਼ਮੀਰ ਵਿਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀ ਗਈ ਟਿੱਪਣੀ ‘ਪੂਰੀ ਤਰ੍ਹਾਂ ਬੇਸੁਆਦੀ ਅਤੇ ਅਪਮਾਨਜਨਕ’ ਹੈ। ਸ਼ਾਹ ਨੇ ਦੋਸ਼ ਲਾਇਆ ਕਿ ‘ਵੈਰ-ਵਿਰੋਧ ਦੇ ਤਲਖ਼ ਮੁਜ਼ਾਹਰੇ’ ਦੌਰਾਨ ਖੜਗੇ ਨੇ ਆਪਣੀ ਸਿਹਤ ਨਾਲ ਸਬੰਧਤ ਜਾਤੀ ਮਾਮਲੇ ਵਿੱਚ ਬੇਲੋੜੇ ਢੰਗ ਨਾਲ ਪ੍ਰਧਾਨ ਮੰਤਰੀ ਨੂੰ ਘੜੀਸਦਿਆਂ ਕਿਹਾ ਕਿ ਉਹ ਮੋਦੀ ਨੂੰ ‘ਸੱਤਾ ਤੋਂ ਲਾਹੁਣ ਮਗਰੋਂ ਹੀ ਮਰਨਗੇ’। ਐਤਵਾਰ ਨੂੰ ਜੰਮੂ ਦੇ ਜਸਰੋਟਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੂੰ ਚੱਕਰ ਆ ਗਿਆ ਸੀ ਅਤੇ ਬੇਆਰਾਮੀ ਮਹਿਸੂਸ ਹੋਈ ਸੀ, ਜਿਸ ਕਾਰਨ ਉਨ੍ਹਾਂ ਨੂੰ ਥੋੜ੍ਹੀ ਦੇਰ ਲਈ ਆਪਣੀ ਤਕਰੀਰ ਰੋਕਣੀ ਪਈ ਸੀ।
ਸ਼ਾਹ ਨੇ ਇਸ ਟਿੱਪਣੀ ਲਈ ਖੜਗੇ ਦੀ ਨਿਖੇਧੀ ਕੀਤੀ ਹੈ। ਸ਼ਾਹ ਨੇ ਇਸ ਸਬੰਧੀ ‘ਐਕਸ’ ਉਤੇ ਇਕ ਪੋਸਟ ਵਿਚ ਕਿਹਾ, ‘‘ਕੱਲ੍ਹ, ਕਾਂਗਰਸ ਪ੍ਰਧਾਨ ਸ੍ਰੀ ਮਲਿਕਾਰਜੁਨ ਖੜਗੇ ਜੀ ਨੇ ਆਪਣੇ ਭਾਸ਼ਣ ਵਿਚ ਪੂਰੀ ਤਰ੍ਹਾਂ ਬੇਸੁਆਦੀ ਅਤੇ ਅਪਮਾਨਜਨਕ ਟਿੱਪਣੀ ਕਰਦਿਆਂ ਆਪਣੇ ਆਪ, ਆਪਣੇ ਆਗੂਆਂ ਅਤੇ ਆਪਣੀ ਪਾਰਟੀ ਨੂੰ ਮਾਤ ਦੇ ਦਿੱਤੀ ਹੈ।’’ ਉਨ੍ਹਾਂ ਲਿਖਿਆ, ‘‘ਵੈਰ-ਵਿਰੋਧ ਦੇ ਤਲਖ਼ ਪ੍ਰਗਟਾਵੇ ਦੌਰਾਨ ਉਨ੍ਹਾਂ ਬੇਲੋੜੇ ਢੰਗ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਨਿੱਜੀ ਸਿਹਤ ਮਾਮਲਿਆਂ ਵਿੱਚ ਇਹ ਕਹਿੰਦਿਆਂ ਘੜੀਸਿਆ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਸੱਤਾ ਤੋਂ ਲਾਹ ਕੇ ਹੀ ਮਰਨਗੇ।’’ ਉਨ੍ਹਾਂ ਕਿਹਾ ਕਿ ਖੜਗੇ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਵਾਲੇ ਮੋਦੀ ਨੂੰ ਕਿੰਨੀ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਤੋਂ ਕਿੰਨਾ ਡਰਦੇ ਵੀ ਹਨ ਅਤੇ ਇਸ ਕਾਰਨ ਉਹ ਲਗਾਤਾਰ ਉਨ੍ਹਾਂ ਬਾਰੇ ਹੀ ਸੋਚਦੇ ਰਹਿੰਦੇ ਹਨ। -ਪੀਟੀਆਈ

Advertisement

ਗ੍ਰਹਿ ਮੰਤਰੀ ਨੂੰ ਮਨੀਪੁਰ, ਜਾਤੀ ਜਨਗਣਨਾ ਵਰਗੇ ਮੁੱਦਿਆਂ ’ਤੇ ਧਿਆਨ ਦੇਣਾ ਚਾਹੀਦਾ ਹੈ: ਖੜਗੇ

ਨਵੀਂ ਦਿੱਲੀ:

Advertisement

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਇੱਥੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਨੀਪੁਰ, ਜਨਗਣਨਾ ਅਤੇ ਜਾਤੀ ਜਨਗਣਨਾ ਵਰਗੇ ਗੰਭੀਰ ਮੁੱਦਿਆਂ ’ਤੇ ਧਿਆਨ ਦੇਣਾ ਚਾਹੀਦਾ ਹੈ। ਖੜਗੇ ਨੇ ਸ਼ਾਹ ਦੀ ਟਿੱਪਣੀ ਮਗਰੋਂ ਐਕਸ ’ਤੇ ਪੋਸਟ ਕੀਤਾ, ‘‘ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਨੀਪੁਰ, ਜਨਗਣਨਾ ਅਤੇ ਜਾਤੀ ਜਨਗਣਨਾ ਵਰਗੇ ਗੰਭੀਰ ਮੁੱਦਿਆਂ ’ਤੇ ਧਿਆਨ ਦੇਣਾ ਚਾਹੀਦਾ ਹੈ। ਤੁਹਾਡੀ ਸਰਕਾਰ ਦਾ ਹੀ ਸਰਵੇ ਕਹਿੰਦਾ ਹੈ ਕਿ ਸ਼ਹਿਰੀ ਸੀਵਰਾਂ ਅਤੇ ਸੈਪਟਿਕ ਟੈਂਕਾਂ ਦੀ ਸਫ਼ਾਈ ਕਰਨ ਵਾਲੇ 92 ਫ਼ੀਸਦੀ ਕਰਮਚਾਰੀ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਹੋਰ ਪੱਛੜੇ ਵਰਗਾਂ ਤੋਂ ਆਉਂਦੇ ਹਨ।’’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਜਾਤੀ ਜਨਗਣਨਾ ਕਰਵਾਉਣ ਲਈ ਵਚਨਬੱਧ ਹੈ ਅਤੇ ‘ਅਸੀਂ ਇਹ ਕਰਵਾ ਕੇ ਰਹਾਂਗੇ’। -ਪੀਟੀਆਈ

Advertisement
Author Image

joginder kumar

View all posts

Advertisement