For the best experience, open
https://m.punjabitribuneonline.com
on your mobile browser.
Advertisement

ਖੜਗੇ ਨੇ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ ’ਤੇ ਮਿਲਣ ਲਈ ਪੱਤਰ ਲਿਖਿਆ

07:41 AM Apr 26, 2024 IST
ਖੜਗੇ ਨੇ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ ’ਤੇ ਮਿਲਣ ਲਈ ਪੱਤਰ ਲਿਖਿਆ
Advertisement

ਨਵੀਂ ਦਿੱਲੀ, 25 ਅਪਰੈਲ
ਕਾਂਗਰਸ ਦੇ ਮੁਖੀ ਮਲਿਕਾਰਜੁਨ ਖੜਗੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪਾਰਟੀ ਦੇ ‘ਨਿਆਏ ਪੱਤਰ’ ਬਾਰੇ ਨਿੱਜੀ ਤੌਰ ’ਤੇ ਸਪੱਸ਼ਟੀਕਰਨ ਦੇਣ ਲਈ ਸਮਾਂ ਮੰਗਿਆ ਹੈ। ਸ੍ਰੀ ਖੜਗੇ ਨੇ ਆਪਣੇ ਦੋ ਪੰਨਿਆਂ ਦੇ ਪੱਤਰ ’ਚ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਸਲਾਹਕਾਰਾਂ ਵੱਲੋਂ ਉਨ੍ਹਾਂ ਨੂੰ ਗਲਤ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਲਿਖੀਆਂ ਵੀ ਨਹੀਂ ਗਈਆਂ ਹਨ। ਇਹ ਪੱਤਰ ਪ੍ਰਧਾਨ ਮੰਤਰੀ ਵੱਲੋਂ ਕਾਂਗਰਸ ਦੇ ਚੋਣ ਮਨੋਰਥ ਪੱਤਰ ’ਤੇ ਸ਼ਬਦੀ ਹਮਲਾ ਕਰਨ ਤੋਂ ਬਾਅਦ ਆਇਆ ਹੈ, ਜਿਸ ’ਚ ਪੀਐੱਮ ਨੇ ਦੋਸ਼ ਲਾਇਆ ਸੀ ਕਿ ਕਾਂਗਰਸ ਦਾ ਉਦੇਸ਼ ਲੋਕਾਂ ਦੀ ਸੰਪਤੀ ਲੁੱਟ ਕੇ ਆਪਸ ’ਚ ਵੰਡਣਾ ਤੇ ‘ਘੁਸਪੈਠੀਆਂ’ ਨੂੰ ਸੌਂਪਣਾ ਹੈ। ਮੋਦੀ ਨੇ ਕਾਂਗਰਸ ’ਤੇ ਔਰਤਾਂ ਦਾ ‘ਮੰਗਲਸੂਤਰ’ ਖੋਹਣ ਦਾ ਦੋਸ਼ ਵੀ ਲਾਇਆ ਸੀ। ਸ੍ਰੀ ਖੜਗੇ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਕਾਂਗਰਸ ਦੇ ‘ਨਿਆਏ ਪੱਤਰ’ ਦਾ ਉਦੇਸ਼ ਨੌਜਵਾਨਾਂ, ਔਰਤਾਂ, ਕਿਸਾਨਾਂ, ਮਜ਼ਦੂਰਾਂ ਅਤੇ ਸਾਰੀਆਂ ਜਾਤਾਂ ਤੇ ਭਾਈਚਾਰਿਆਂ ਦੇ ਹਾਸ਼ੀਏ ’ਤੇ ਪਏ ਲੋਕਾਂ ਨੂੰ ਨਿਆਂ ਦੇਣਾ ਹੈ। ਉਨ੍ਹਾਂ ਕਿਹਾ,‘‘ਇਹ ਹੁਣ ਤੁਹਾਡੀ ਆਦਤ ਬਣ ਗਈ ਹੈ ਕਿ ਕੁਝ ਸ਼ਬਦਾਂ ਦਾ ਇਸਤੇਮਾਲ ਕਰ ਕੇ ਫਿਰਕੂ ਪਾੜਾ ਪੈਦਾ ਕਰਨਾ। ਤੁਸੀਂ ਇਸ ਤਰ੍ਹਾਂ ਬੋਲ ਕੇ ਕੁਰਸੀ ਦੀ ਸ਼ਾਨ ਨੂੰ ਘਟਾ ਰਹੇ ਹੋ।’’ ਸ੍ਰੀ ਖੜਗੇ ਨੇ ਅੱਗੇ ਕਿਹਾ,‘‘ਤੁਹਾਡੇ ਸਲਾਹਕਾਰਾਂ ਵੱਲੋਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਸਾਡੇ ਚੋਣ ਮਨੋਰਥ ਪੱਤਰ ਵਿੱਚ ਲਿਖੀਆਂ ਵੀ ਨਹੀਂ ਗਈਆਂ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×