ਖੜਗੇ ਵੱਲੋਂ ਮੋਦੀ ਨੂੰ ਲੋਕਾਂ ਦੇ ਅਸਲ ਮੁੱਦਿਆਂ ’ਤੇ ਗੱਲ ਕਰਨ ਦੀ ਚੁਣੌਤੀ
07:30 PM Nov 04, 2024 IST
ਨਵੀਂ ਦਿੱਲੀ, 4 ਨਵੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਲੋਕ ਵਿਰੋਧੀ ਨੀਤੀਆਂ ਰਾਹੀਂ ਆਰਥਿਕ ਗੜਬੜ ਪੈਦਾ ਕਰਨ ਤੇ ਫਰਜ਼ੀ ਬਿਰਤਾਂਤ ਘੜਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਵਿਰੋਧੀ ਧਿਰ ਖ਼ਿਲਾਫ਼ ‘ਝੂਠ ਬੋਲਣ’ ਦੀ ਬਜਾਏ ਆਪਣੀਆਂ ਭਵਿੱਖੀ ਚੋਣ ਰੈਲੀਆਂ ਵਿੱਚ ਆਮ ਲੋਕਾਂ ਸਾਹਮਣੇ ਖੜ੍ਹੇ ਅਸਲ ਮੁੱਦਿਆਂ ਬਾਰੇ ਗੱਲ ਕਰਨੀ ਚਾਹੀਦੀ ਹੈ। ਖੜਗੇ ਨੇ ਦਾਅਵਾ ਕੀਤਾ ਕਿ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਭਾਰਤੀ ਅਰਥਚਾਰੇ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। -ਪੀਟੀਆਈ
Advertisement
Advertisement