ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੜਗਾ ਕੋਰ ਵੱਲੋਂ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

06:44 AM Jul 28, 2024 IST
ਅੰਬਾਲਾ ’ਚ ਸ਼ਰਧਾਂਜਲੀ ਦਿੰਦੇ ਹੋਏ ਜੀਓਸੀ ਲੈਫਟੀਨੈਂਟ ਜਨਰਲ ਰਾਜੇਸ਼ ਪੁਸ਼ਕਰ। -ਫ਼ੋਟੋ: ਢਿੱਲੋਂ

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 27 ਜੁਲਾਈ
ਅੰਬਾਲਾ ਅਧਾਰਿਤ ਖੜਗਾ ਕੋਰ ਨੇ ‘ਕਾਰਗਿਲ ਵਿਜੈ ਦਿਵਸ’ ਮਨਾਇਆ। ਇਸ ਮੌਕੇ ਖੜਗਾ ਕੋਰ ਦੇ ਜਨਰਲ ਆਫੀਸਰ ਕਮਾਂਡਿੰਗ (ਜੀਓਸੀ) ਲੈਫਟੀਨੈਂਟ ਜਨਰਲ ਰਾਜੇਸ਼ ਪੁਸ਼ਕਰ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਕੋਰ ਕਮਾਂਡਰ ਨੇ ਇਸ ਤੋਂ ਪਹਿਲਾਂ ਸਮਾਗਮ ਵਿੱਚ ‘ਕਾਰਗਿਲ ਵਾਰ ਵਾਕਾਥੌਨ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇੱਕ ਦਿਨ ਪਹਿਲਾਂ ਭਾਜਪਾ ਵਿਧਾਇਕ ਅਨਿਲ ਵਿੱਜ ਨੇ ਅੰਬਾਲਾ ਦੇ ਸ਼ਹੀਦ ਮੇਜਰ ਯੋਗੇਸ਼ ਗੁਪਤਾ ਮੈਮੋਰੀਅਲ ਚੌਕ ਪਹੁੰਚ ਕੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ।
ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ: ਗੁਪਤਾ
ਪੰਚਕੂਲਾ (ਨਿੱਜੀ ਪੱਤਰ ਪ੍ਰੇਰਕ): ਕਾਰਗਿਲ ਵਿਜੈ ਦਿਵਸ ਮੌਕੇ ਭਾਰਤੀ ਸਾਬਕਾ ਸੇਵਾ ਅੰਦੋਲਨ ਵੱਲੋਂ ਅੱਜ ਮੇਜਰ ਸੰਦੀਪ ਸਾਂਖਲਾ ਵਾਰ ਮੈਮੋਰੀਅਲ ਸੈਕਟਰ-2 ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਹਰਿਆਣਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਮੇਜਰ ਸੰਦੀਪ ਸਾਂਖਲਾ ਵਾਰ ਮੈਮੋਰੀਅਲ ’ਤੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸ੍ਰੀ ਗੁਪਤਾ ਨੇ ਕਿਹਾ ਕਿ ਸ਼ਹੀਦ ਜਵਾਨਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਸ਼ਹੀਦ ਮੇਜਰ ਸੰਦੀਪ ਸਾਂਖਲਾ ਦੇ ਪਿਤਾ ਕਰਨਲ ਜੇਐੱਸ ਕੰਵਰ (ਸੇਵਾਮੁਕਤ), ਮਾਤਾ ਮੰਜੂ ਕੰਵਰ ਅਤੇ ਹੋਰ ਅਤੇ ਬੋਰਡ ਦੇ ਸਕੱਤਰ ਕਰਨਲ ਨਰੇਸ਼, ਨਗਰ ਨਿਗਮ ਦੇ ਮੇਅਰ ਕੁਲਭੂਸ਼ਣ ਗੋਇਲ ਹਾਜ਼ਰ ਸਨ।

Advertisement

Advertisement