For the best experience, open
https://m.punjabitribuneonline.com
on your mobile browser.
Advertisement

ਖਰੜ ਵਾਸੀਆਂ ਵੱਲੋਂ ਕੌਂਸਲ ਦਫ਼ਤਰ ਵਿੱਚ ਰੋਸ ਪ੍ਰਗਟਾਵਾ

06:25 AM Jun 28, 2024 IST
ਖਰੜ ਵਾਸੀਆਂ ਵੱਲੋਂ ਕੌਂਸਲ ਦਫ਼ਤਰ ਵਿੱਚ ਰੋਸ ਪ੍ਰਗਟਾਵਾ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਹਿਰ ਦੇ ਵਸਨੀਕ।
Advertisement

ਸ਼ਸ਼ੀ ਪਾਲ ਜੈਨ
ਖਰੜ, 27 ਜੂਨ
ਇੱਥੇ ਅੱਜ ਹਰਜੀਤ ਸਿੰਘ ਪੰਨੂੰ ਅਤੇ ਡਾ. ਰਘਵੀਰ ਬੰਗੜ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਵੱਲੋਂ ਖਰੜ ਨਗਰ ਕੌਂਸਲ ਦੇ ਦਫ਼ਤਰ ਵਿੱਚ ਪਹੁੰਚ ਕੇ ਨਾਅਰੇਬਾਜ਼ੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਨ੍ਹਾਂ ਸ਼ਹਿਰ ਵਾਸੀਆਂ ਨੇ ਦੋ ਦਿਨ ਪਹਿਲਾਂ ਨਗਰ ਕੌਂਸਲ ਦੇ ਅਧਿਕਾਰੀਆਂ ’ਤੇ ਨਾਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ ਨਾ ਕਰਨ ਦਾ ਦੋਸ਼ ਲਗਾ ਕੇ ਧਰਨੇ ’ਤੇ ਬੈਠੇ ਕੌਂਸਲਰਾਂ ਖ਼ਿਲਾਫ਼ ਰੋਸ ਪ੍ਰਗਟਾਵਾ ਕੀਤਾ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਅੱਜ ਉਹ ਇਸ ਵਾਸਤੇ ਆਏ ਹਨ ਕਿ ਉਹ ਧਰਨੇ ’ਤੇ ਬੈਠੇ ਕੌਂਸਲਰਾਂ ਨੂੰ ਮਿਲ ਕੇ ਆਪਣੀ ਗੱਲ ਕਹਿ ਸਕਣ। ਇਨ੍ਹਾਂ ਕੌਂਸਲਰਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸਨ ਪਰ ਜਦੋਂ ਉਹ ਇੱਥੇ ਆਏ ਤਾਂ ਸਾਰੇ ਕੌਂਸਲਰ ਇੱਥੋਂ ਜਾ ਚੁੱਕੇ ਸਨ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਬੁਰਾ ਹਾਲ ਹੈ ਅਤੇ ਸੜਕਾਂ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਆਦਿ ਦਾ ਕੋਈ ਪ੍ਰਬੰਧ ਨਹੀਂ ਹੈ। ਸ਼ਹਿਰ ਵਿੱਚੋਂ ਲੰਘਦੀ ਚੋਈ ਪਹਿਲਾਂ 15 ਤੋਂ 20 ਫੁੱਟ ਚੌੜੀ ਸੀ ਜੋ ਕਿ ਹੁਣ ਘੱਟ ਕੇ ਅੱਠ-ਨੌਂ ਫੁੱਟ ਰਹਿ ਗਈ ਹੈ।
ਉਨ੍ਹਾਂ ਦੱਸਿਆ ਕਿ ਭਗਤ ਘਾਟ ਨਜ਼ਦੀਕ ਕਬਜ਼ਾ ਹੋ ਗਿਆ ਪਰ ਕੋਈ ਰੋਕਦਾ ਨਹੀਂ। ਪੰਨੂੰ ਨੇ ਕਿਹਾ ਕਿ ਸ਼ਹਿਰ ਅੰਦਰ ਜੋ ਕਬਜ਼ੇ ਹੋ ਰਹੇ ਹਨ ਉਨ੍ਹਾਂ ਵਿੱਚ ਕਈ ਕੌਂਸਲਰਾਂ ਦੀ ਮਿਲੀਭੁਗਤ ਹੁੰਦੀ ਹੈ। ਇਹ ਅਧਿਕਾਰੀਆਂ ’ਤੇ ਦਬਾਅ ਪਾ ਕੇ ਗਲਤ ਕੰਮ ਕਰਵਾਉਂਦੇ ਹਨ।
ਉਨਾਂ ਕਿਹਾ ਕਿ ਕੌਂਸਲ ਵਿੱਚ ਕਈ ਮਹਿਲਾ ਕੌਂਸਲਰ ਹਨ ਪਰ ਕੰਮ ਅਤੇ ਧਰਨੇ ਵਿੱਚ ਉਹ ਨਹੀਂ ਆਉਂਦੀਆਂ ਬਲਕਿ ਉਨ੍ਹਾਂ ਦੇ ਪਤੀ ਜਾਂ ਹੋਰ ਨਜ਼ਦੀਕੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇੱਕ ਕੰਧ ਨੂੰ ਡੇਗਣ ਲਈ ਉਹ ਸਾਰੇ ਇਕੱਠੇ ਹੋ ਗਏ ਪਰ ਸ਼ਹਿਰ ਵਿੱਚ ਐਨੇ ਨਾਜਾਇਜ਼ ਕਬਜ਼ੇ ਹੁੰਦੇ ਹਨ ਉਦੋਂ ਇਹ ਕੌਂਸਲਰ ਕਿੱਥੇ ਹੁੰਦੇ ਹਨ।

Advertisement

Advertisement
Author Image

joginder kumar

View all posts

Advertisement
Advertisement
×