ਖਨੌਰੀ ਪੁਲੀਸ ਵੱਲੋਂ ਵੱਖ-ਵੱਖ ਕੇਸਾਂ ਵਿੱਚ ਲੋੜੀਂਦੇ ਦੋ ਭਗੌੜੇ ਕਾਬੂ
03:00 PM Aug 08, 2024 IST
Advertisement
ਹਰਜੀਤ ਸਿੰਘ
ਖਨੌਰੀ, 8 ਅਗਸਤ
ਖਨੌਰੀ ਪੁਲੀਸ ਵੱਲੋਂ ਦੋ ਵੱਖ-ਵੱਖ ਕੇਸਾਂ ਵਿੱਚ ਲੜੀਂਦੇ ਭਗੌੜੇ ਕਾਬੂ ਕਰ ਕੇ ਸੰਗਰੂਰ ਜੇਲ ਵਿੱਚ ਭੇਜੇ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਖਨੌਰੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਦੀਆਂ ਹਿਦਾਇਤਾਂ ਅਨੁਸਾਰ ਸਹਾਇਕ ਥਾਣੇਦਾਰ ਚੰਨਾ ਰਾਮ ਦੀ ਅਗਵਾਈ ਵਿੱਚ ਟੀਮ ਬਣਾਈ ਗਈ ਸੀ ਜਿਨ੍ਹਾਂ ਵੱਲੋਂ ਅਮਨਦੀਪ ਸਿੰਘ ਪੁੱਤਰ ਈਸ਼ਵਰ ਸਿੰਘ ਅਤੇ ਲਲਿਤ ਕੁਮਾਰ ਵਾਸੀ ਹੰਸਰਾਜ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਕਰਨ ਮਗਰੋਂ ਜ਼ਿਲ੍ਹਾ ਜੇਲ ਸੰਗਰੂਰ ਵਿੱਚ ਭੇਜਿਆ ਹੈ, ਉਨ੍ਹਾਂ ਦੱਸਿਆ ਕਿ ਦੋਵੇਂ ਹੀ ਦੋਸ਼ੀ ਸ਼ਰਾਬ ਨਾਲ ਸਬੰਧਤ ਕੇਸਾਂ ਵਿੱਚ ਜ਼ਮਾਨਤ ਤੇ ਆਉਣ ਮਗਰੋਂ ਭਗੌੜੇ ਹੋ ਗਏ ਸਨ ਅਤੇ ਦੋਵੇਂ ਹੀ ਪਾਤੜਾਂ ਸ਼ਹਿਰ ਦੇ ਰਹਿਣ ਵਾਲੇ ਹਨ।
Advertisement
Advertisement
Advertisement