ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖਨੌਰੀ: ਟਰੈਕਟਰ-ਟਰਾਲੀ ਭਾਖੜਾ ’ਚ ਡਿੱਗਣ ਕਾਰਨ 3 ਔਰਤਾਂ ਰੁੜੀਆਂ, ਡਰਾਈਵਰ ਤੇ 5 ਔਰਤਾਂ ਨੂੰ ਬਚਾਇਆ

10:49 PM Jun 29, 2023 IST

ਹਰਜੀਤ ਸਿੰਘ

Advertisement

ਖਨੌਰੀ, 23 ਜੂਨ

ਸ਼ਹਿਰ ਦੇ ਵਿੱਚੋਂ ਗੁਜ਼ਰਦੀ ਭਾਖੜਾ ਨਹਿਰ ਵਿਚ ਪਿੰਡ ਖੋਖਰ ਵਿੱਚ ਟਰੈਕਟਰ-ਟਰਾਲੀ ਡਿੱਗਣ ਕਾਰਨ ਤਿੰਨ ਔਰਤਾਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਈਆਂ, ਜਦ ਕਿ ਟਰੈਕਟਰ ਡਰਾਈਵਰ ਸਮੇਤ ਕੁੱਝ ਔਰਤਾਂ ਨੂੰ ਬਚਾਅ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰੈਕਟਰ ਟਰਾਲੀ ਚਾਲਕ 10 ਔਰਤਾਂ ਨਾਲ ਝੋਨੇ ਦੀ ਪਨੀਰੀ ਲੈ ਕੇ ਭਾਖੜਾ ਦੀ ਪਟੜੀ ‘ਤੇ ਜਾ ਰਿਹਾ ਸੀ।

Advertisement

ਕੁੱਝ ਦੂਰੀ ‘ਤੇ ਜਾ ਕੇ ਮੋੜ ‘ਤੇ ਚਾਲਕ ਦਾ ਟਰੈਕਟਰ ਤੋਂ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ-ਟਰਾਲੀ ਭਾਖੜਾ ਵਿੱਚ ਡਿੱਗ ਗਈ। ਇਸ ਦੌਰਾਨ 2 ਔਰਤਾਂ ਤਾਂ ਪਹਿਲਾਂ ਬਾਹਰ ਛਾਲ ਮਾਰ ਗਈਆਂ, ਜਦਕਿ 8 ਔਰਤਾਂ ਅਤੇ ਡਰਾਈਵਰ ਨਹਿਰ ਵਿੱਚ ਡਿੱਗੇ ਗਏ। ਰੌਲਾ ਪੈਣ ਕਾਰਨ 5 ਔਰਤਾਂ ਅਤੇ ਟਰੈਕਟਰ ਦੇ ਡਰਾਈਵਰ ਨੂੰ ਤਾਂ ਬਚਾਆ ਲਿਆ ਪਰ 3 ਔਰਤਾਂ ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਗਈਆਂ। ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਥਾਣਾ ਮੁਖੀ ਸੌਰਵ ਸੱਭਰਵਾਲ ਨੂੰ ਮੌਕੇ ‘ਤੇ ਪਹੁੰਚ ਕੇ ਤੁਰੰਤ ਹਰ ਮਦਦ ਕਰਨ ਲਈ ਕਿਹਾ। ਥਾਣਾ ਮੁਖੀ ਖਨੌਰੀ ਪੁਲੀਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਬਚਾਅ ਕਾਰਜਾਂ ਵਿਚ ਜੁਟ ਗਏ। ਭਾਖੜਾ ਦੇ ਤੇਜ਼ ਬਹਾਅ ਵਿੱਚ ਰੁੜੀਆਂ ਮਹਿਲਾਵਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ।

Advertisement
Tags :
ਔਰਤਾਂਕਾਰਨਖਨੌਰੀ:ਟਰੈਕਟਰ-ਟਰਾਲੀਡਰਾਈਵਰਡਿੱਗਣਬਚਾਇਆਭਾਖੜਾਰੁੜੀਆਂ,