ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੰਨਾ: ਸਫ਼ਾਈ ਕਾਮਿਆਂ ਨੇ ਰੋਸ ਮਾਰਚ ਕੱਢਿਆ

07:50 AM Jul 24, 2024 IST
ਮੰਗਾਂ ਸਬੰਧੀ ਰੋਸ ਮੁਜ਼ਾਹਰਾ ਕਰਦੇ ਹੋਏ ਸਫ਼ਾਈ ਕਾਮੇ। -ਫੋਟੋ: ਓਬਰਾਏ

ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਜੁਲਾਈ
ਇੱਥੇ ਨਗਰ ਕੌਂਸਲ ਦਫ਼ਤਰ ਵਿੱਚ ਕੰਮ ਕਰਦੇ ਸੈਂਕੜੇ ਸਫ਼ਾਈ ਮਜ਼ਦੂਰ ਕਾਮਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰੰਤ ਲਲਹੇੜੀ ਚੌਕ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਕਾਮਿਆਂ ਨੇ ਕਾਰਜ ਸਾਧਕ ਅਫ਼ਸਰ ਨੂੰ ਮੈਮੋਰੰਡਮ ਸੌਂਪਦਿਆਂ ਦੋਸ਼ ਲਾਇਆ ਕਿ ਜਿਹੜੇ ਸਫ਼ਾਈ ਸੇਵਕ ਭਰਤੀ ਪ੍ਰਕਿਰਿਆ ਦੌਰਾਨ ਭਰਤੀ ਹੋਏ ਸਨ, ਉਹ ਦਫ਼ਤਰ ਦੀ ਮਿਲੀਭੁਗਤ ਨਾਲ ਫੀਲਡ ਵਿੱਚ ਸਫ਼ਾਈ ਸਬੰਧਤ ਕਿੱਤਾ ਨਹੀਂ ਕਰਦੇ। ਉਨ੍ਹਾਂ ਦਾਅਵਾ ਕੀਤਾ ਕਿ ਸਫ਼ਾਈ ਦਾ ਕੰਮ ਸਿਰਫ਼ ਵਾਲਮੀਕਿ ਜਾਤੀ ਨਾਲ ਸਬੰਧਤ ਵਿਅਕਤੀਆਂ ਤੋਂ ਹੀ ਕਰਵਾਇਆ ਜਾਂਦਾ ਹੈ ਤੇ ਇਸ ਭੇਦਭਾਵ ਨੂੰ ਸੰਵਿਧਾਨ ਦੀ ਧਾਰਾ- 15 ਮੁਤਾਬਕ ਰੋਕਿਆ ਜਾਵੇ।
ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚੋਂ ਕੂੜਾ ਚੁੱਕਣ ਦਾ ਜੋ ਕੰਮ ਠੇਕੇਦਾਰ ਰਾਹੀਂ ਕੀਤਾ ਜਾ ਰਿਹਾ ਸੀ, ਉਸ ਵਿੱਚ ਕੂੜਾ ਪਹਿਲਾਂ ਸੈਕੰਡਰੀ ਪੁਆਇੰਟ ’ਤੇ ਲਿਆ ਕੇ ਸੁੱਟਿਆ ਜਾਂਦਾ ਸੀ ਤੇ ਅੱਗੇ ਠੇਕੇਦਾਰ ਮੇਨ ਡੰਪ ’ਤੇ ਸੁੱਟਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਠੇਕੇਦਾਰ ਨੇ ਸੈਕੰਡਰੀ ਪੁਆਇੰਟ ਖਤਮ ਕਰ ਕੇ ਮਜ਼ਦੂਰ ਵਰਗ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਗਰੁੱਪ-ਡੀ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ, ਸਫ਼ਾਈ ਸੇਵਕਾਂ ਦਾ ਬਕਾਇਆ ਈਪੀਐੱਫ਼ ਜਲਦ ਖਾਤਿਆਂ ਵਿਚ ਪਾਇਆ ਜਾਵੇ, ਸਮਾਜਿਕ ਸੁਰੱਖਿਆ ਤਹਿਤ ਮਿਲਣ ਵਾਲੀ ਸੁਵਿਧਾ ਈਐੱਸਆਈ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ, ਪੰਜਾਬ ਲੇਬਰ ਵੈੱਲਫੇਅਰ ਬੋਰਡ ਨਾਲ ਮੁਲਾਜ਼ਮਾਂ ਨੂੰ ਰਜਿਸਟਰਡ ਕਰਵਾਉਣ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਵੇ, ਸ਼ਹਿਰ ਵਿੱਚ ਅਮੂਰਤ ਯੋਜਨਾ ਸੀਵਰ ਲਾਈਨ ਦੇ ਫੈਲਾਅ ਦੇ ਵਾਧੇ ਨੂੰ ਦੇਖਦਿਆਂ ਹੋਰ ਸੀਵਰਮੈਨਾਂ ਦੀ ਭਰਤੀ ਕੀਤੀ ਜਾਵੇ, ਮੁਹੱਲਾ ਸੁਧਾਰ ਕਮੇਟੀਆਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਠੇਕੇ ਤੇ ਕੰਮ ਕਰ ਰਹੇ ਕਰਮਚਾਰੀਆਂ ਜਿਨ੍ਹਾਂ ਦੀ ਸੇਵਾ ਤਿੰਨ ਸਾਲ ਪੂਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ, ਸਮੂਹ ਸਫ਼ਾਈ ਸੇਵਕ/ਸੀਵਰਮੈਨਾਂ ਲਈ ਬੀਮਾ ਪਾਲਿਸੀ ਨਗਰ ਕੌਂਸਲ ਵਿੱਚ ਲਾਗੂ ਕੀਤੀ ਜਾਵੇ ਤੇ ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਨੂੰ ਧੜੇਬਾਜ਼ੀ ਤੋਂ ਨਿਜ਼ਾਤ ਦਿਵਾਉਣ ਲਈ ਪ੍ਰਧਾਨਗੀ ਮੰਡਲ ਦੀ ਚੋਣ ਵੋਟ ਪ੍ਰਕਿਰਿਆ ਰਾਹੀਂ ਕੀਤੀ ਜਾਵੇ ਆਦਿ। ਸਫ਼ਾਈ ਸੇਵਕਾਂ ਨੇ ਜੇਕਰ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ।

Advertisement

Advertisement