For the best experience, open
https://m.punjabitribuneonline.com
on your mobile browser.
Advertisement

ਖ਼ਾਲਸਾ ਕਾਲਜ ਵੱਲੋਂ ਸੀਆਈਪੀਈਟੀ ਨਾਲ ਸਮਝੌਤਾ

06:55 AM Apr 24, 2024 IST
ਖ਼ਾਲਸਾ ਕਾਲਜ ਵੱਲੋਂ ਸੀਆਈਪੀਈਟੀ ਨਾਲ ਸਮਝੌਤਾ
Advertisement

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 23 ਅਪਰੈਲ
ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਵਿਦਿਆਰਥੀਆਂ ਦੇ ਹੁਨਰ ਨੂੰ ਵਧਾਉਣ ਲਈ ਮਹੱਤਵਪੂਰਨ ਕਦਮ ਚੁੱਕਦਿਆਂ ਸੈਂਟਰਲ ਇੰਸਟੀਚਿਊਟ ਆਫ਼ ਪੈਟਰੋਕੈਮੀਕਲਜ਼ ਐਂਡ ਟੈਕਨਾਲੋਜੀ (ਸੀ.ਆਈ.ਪੀ.ਈ.ਟੀ) ਨਾਲ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤਾ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਅਤੇ ਆਈ.ਪੀ.ਈ.ਟੀ ਮੁਖੀ ਅਤੇ ਸੰਯੁਕਤ ਡਾਇਰੈਕਟਰ ਪਰਮਿੰਦਰਪ੍ਰੀਤ ਸਿੰਘ ਦਰਮਿਆਨ ਹੋਇਆ ਹੈ।
ਡਾ. ਮੰਜੂ ਬਾਲਾ ਨੇ ਸਹਿਮਤੀ ਪੱਤਰ ਨਾਲ ਹੋਣ ਵਾਲੇ ਅਨੇਕ ਲਾਭਾਂ ਬਾਰੇ ਗੱਲਬਾਤ ਕਰਦਿਆਂ ਮਕੈਨੀਕਲ ਇੰਜਨੀਅਰਿੰਗ, ਪਲਾਸਟਿਕ, ਪੋਲੀਮਰ ਅਤੇ ਪਦਾਰਥ ਵਿਗਿਆਨ ਵਰਗੇ ਖੇਤਰਾਂ ’ਚ ਹੁਨਰ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਤਕਨੀਕੀ ਖੋਜਾਂ ਨੂੰ ਅਗਾਂਹ ਵਧਾਉਣ ’ਚ ਇਸ ਸਾਂਝੇਦਾਰੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਇਸ ਮੌਕੇ ਪਰਮਿੰਦਰਪ੍ਰੀਤ ਸਿੰਘ ਨੇ ਕਿਹਾ ਕਿ ਭਾਈਵਾਲੀ ਵੱਖ-ਵੱਖ ਉਦਯੋਗਿਕ ਖੇਤਰਾਂ ’ਚ ਕੁਸ਼ਲਤਾ, ਸਥਿਰਤਾ ਅਤੇ ਨਵੀਨਤਾ ਨੂੰ ਵਧਾਉਣ ਦੇ ਉਦੇਸ਼ ਨਾਲ ਸਾਂਝੀ ਪਹਿਲਕਦਮੀਆਂ ਦੀ ਸਹੂਲਤ ਦੇਵੇਗੀ। ਉਨ੍ਹਾਂ ਸਿਵਲ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਸੀਐੱਨਸੀ ਅਤੇ ਸੀਏਡੀ, ਸੀਏਐੱਮ ’ਚ ਸਿਖਲਾਈ ਲਈ ਖੁੱਲ੍ਹਾ ਸੱਦਾ ਦਿੱਤਾ, ਜੋ ਉਨ੍ਹਾਂ ਦੇ ਹੁਨਰ ਨੂੰ ਵਧਾਏਗਾ ਅਤੇ ਉਦਯੋਗ ਲਈ ਤਿਆਰ ਕਰੇਗਾ।

Advertisement

Advertisement
Author Image

sukhwinder singh

View all posts

Advertisement
Advertisement
×