ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖਾਲਸਾ ਕਾਲਜ ਦੇਸ਼ ਭਰ ਦੇ ਨਾਮਵਰ ਕਾਲਜਾਂ ਦੀ ਸੂਚੀ ’ਚ ਸ਼ਾਮਿਲ

08:40 AM Aug 19, 2024 IST
ਖਾਸਲਾ ਕਾਲਜ ਦੀ ਇਮਾਰਤ ਦੀ ਬਾਹਰੀ ਝਲਕ।

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 18 ਅਗਸਤ
ਇਤਿਹਾਸਕ ਖ਼ੁਦਮੁਖਤਿਆਰ ਖਾਲਸਾ ਕਾਲਜ ਨੂੰ ‘ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਸਿੱਖਿਆ ਮੰਤਰਾਲੇ’ ਭਾਰਤ ਸਰਕਾਰ ਵੱਲੋਂ ਦੇਸ਼ ਦੇ ਨਾਮਵਰ ਕਾਲਜਾਂ ਦੀ ਸੂਚੀ ‘ਇੰਡੀਆ ਰੈਂਕਿੰਗ 2024’ ਵਿੱਚ ਰੱਖਿਆ ਗਿਆ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਇਹ ਸੂਚੀ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਸਿੱਖਿਆ ਮੰਤਰਾਲੇ ਭਾਰਤ ਸਰਕਾਰ ਵੱਲੋਂ ਹਾਲ ਹੀ ’ਚ ਜਾਰੀ ਕੀਤੀ ਗਈ ਹੈ।
ਇਸ ਉਪਲੱਬਧੀ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਡਾ. ਮਹਿਲ ਸਿੰਘ ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੌਂਸਲ ਦਾ ਮਕਸਦ ਵਿਦਿਆਰਥੀਆਂ ਨੂੰ ਸਮੇਂ-ਸਮੇਂ ਵਿੱਦਿਆ ਸਬੰਧੀ ਹਰੇਕ ਸੁਵਿਧਾ ਅਤੇ ਟੈਕਨਾਲੋਜੀ ਪ੍ਰਦਾਨ ਕਰਵਾਉਣਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਸੱਭਿਅਤਾ, ਵਿਰਸੇ ਅਤੇ ਧਰਮ ਨਾਲ ਜੋੜਨਾ ਵੀ ਹੈ। ਸ੍ਰੀ ਛੀਨਾ ਨੇ ਕਿਹਾ ਕਿ ਉਚ ਤਾਲੀਮ ਲਈ ਕੈਂਪਸ ਵਿੱਚ ਗੁਰਮਤਿ ਸਟੱਡੀ ਸੈਂਟਰ ਅਤੇ ਸਿੱਖ ਇਤਿਹਾਸ ਖੋਜ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ।
ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ ਅਤੇ ਮਾਰਗਦਰਸ਼ਨ ਸਦਕਾ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਕਾਲਜ ਨੇ ਬੀਤੇ ਸਮੇਂ ’ਚ ਨੈਕ, ਬੰਗਲੂਰੂ ਤੋਂ 1 ਗ੍ਰੇਡ ਪ੍ਰਾਪਤ ਕਰਕੇ ਨਵੇਂ ਮੀਲ ਪੱਥਰ ਹਾਸਲ ਕੀਤੇ ਹਨ ਅਤੇ ਈ.ਡਬਲਯੂ ਰੈਂਕਿੰਗ-2024 ਵੱਲੋਂ ਪੰਜਾਬ ਦੇ ਖੁਦਮੁਖਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

Advertisement

ਖਾਲਸਾ ਇੰਜਨੀਅਰਿੰਗ ਕਾਲਜ ਨੂੰ ਦੇਸ਼ ਭਰ ’ਚੋਂ 175ਵਾਂ ਰੈਂਕ ਮਿਲਿਆ

ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਰਣਜੀਤ ਐਵੀਨਿਊ ਨੇ ਰਾਸ਼ਟਰੀ ਮੈਗਜ਼ੀਨ ‘ਇੰਡੀਆ ਟੂਡੇ’ ਵੱਲੋਂ ਜਾਰੀ 2024 ਰੈਂਕਿੰਗ ਅਨੁਸਾਰ ਭਾਰਤ ਦੇ ਪ੍ਰਾਈਵੇਟ ਇੰਜਨੀਅਰਿੰਗ ਕਾਲਜਾਂ ਵਿੱਚੋਂ 175ਵਾਂ ਰੈਂਕ ਪ੍ਰਾਪਤ ਕੀਤਾ ਹੈ। ਕਾਲਜ ਨੇ ਭਾਰਤ ’ਚ ਚੋਟੀ ਦੇ 50 ਉੱਭਰ ਰਹੇ ਕਾਲਜਾਂ ’ਚ ਸੰਸਥਾ ਦੁਆਰਾ ਵੱਖ-ਵੱਖ ਮਾਪਦੰਡਾਂ ਆਈ.ਕਿਊ.ਜੀ (ਇਨਟੇਕ ਕੁਆਲਿਟੀ ਅਤੇ ਗਵਰਨੈਂਸ), ਏ.ਸੀ.ਈ (ਅਕਾਦਮਿਕ ਉੱਤਮਤਾ), ਆਈ.ਐੱਲ.ਈ (ਬੁਨਿਆਦੀ ਢਾਂਚਾ), ਪੀ.ਐਲ.ਡੀ (ਸਖਸ਼ੀਅਤ ਅਤੇ ਲੀਡਰਸ਼ਿਪ ਵਿਕਾਸ), ਪੀ.ਸੀ.ਪੀ (ਪਲੇਸਮੈਂਟ ਅਤੇ ਕਰੀਅਰ ਪ੍ਰੋਗਰੇਸ਼ਨ) ਅਤੇ ਪੀ.ਐੱਸ (ਪਰਸੈਪਚੁਅਲ ਸਕੋਰ) ਦੇ ਐਲਾਨੇ ਗਏ ਦਰਜਾਬੰਦੀ ਨਾਲ ਉਕਤ ਰੈਂਕ ਹਾਸਲ ਕੀਤਾ ਹੈ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਸਾਰਿਆਂ ਲਈ ਮਾਣ ਵਾਲਾ ਪਲ ਹੈ। ਡਾ. ਮੰਜੂ ਬਾਲਾ ਨੇ ਕਿਹਾ ਕਿ ਇਹ ਪ੍ਰਾਪਤੀ ਅਕਾਦਮਿਕ ਉੱਤਮਤਾ ਪ੍ਰਾਪਤ ਕਰਨ ਅਤੇ ਕਾਲਜ ਦੀ ਸ਼ਾਨਦਾਰ ਪ੍ਰਤਿਸ਼ਠਾ ’ਚ ਯੋਗਦਾਨ ਪਾਉਣ ਲਈ ਫੈਕਲਟੀ ਅਤੇ ਸਟਾਫ਼ ਦੇ ਅਣਥੱਕ ਯਤਨਾਂ ਦਾ ਨਤੀਜਾ ਹੈ।

Advertisement
Advertisement
Advertisement