ਖ਼ਾਲਸਾ ਕਾਲਜ ਗਰਲਜ਼ ਸਕੂਲ ਦੀਆਂ ਕੈਡਿਟਾਂ ਨੇ ਮੈਡਲ ਹਾਸਲ ਕੀਤੇ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 25 ਜੁਲਾਈ
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਖ਼ਾਲਸਾ ਕਾਲਜ ਦੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਐੱਨਸੀਸੀ ਕੈਡਿਟਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਨੇ ਦੱਸਿਆ ਕਿ ਸਕੂਲ ਤੇ ਫ਼ਸਟ ਪੰਜਾਬ ਗਰਲਜ਼ ਬਟਾਲੀਅਨ ਦੀ ਕੈਡਿਟ ਕ੍ਰਿਤਿਕਾ ਬਟਰਾਏ ਨੇ ਐੱਨਸੀਸੀ ਦੇ ਕੈਡਿਟਾਂ ਵੱਲੋਂ ਆਪਣੀ ਟੀਮ ਨਾਲ ਨੈਸ਼ਨਲ ਕੈਂਪ ਈਬੀਐੱਸਬੀ ਰੋਪੜ ਵਿਖੇ ਵਾਲੀਬਾਲ ’ਚ ਪਹਿਲਾ ਸਥਾਨ ਅਤੇ ਰੱਸਾਕਸੀ ਵਿੱਚ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।
ਉਨ੍ਹਾਂ ਕਿਹਾ ਕਿ ਕੈਡਿਟ ਸਿਮਰਨਦੀਪ ਕੌਰ ਨੇ ਵੀ ਕੈਂਪ ਦੌਰਾਨ ਸੱਭਿਆਚਾਰਕ ਗਤੀਵਿਧੀਆਂ ’ਚ ਹਿੱਸਾ ਲਿਆ। ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਐੱਨਆਈਏਪੀ ਜਿਸ ’ਚ ਓੜੀਸਾ ਤੇ ਅੰਮ੍ਰਿਤਸਰ ਦੀਆਂ ਟੀਮਾਂ ਦੇ ਮੁਕਾਬਲੇ ਹੋਏ। ਅੰਮ੍ਰਿਤਸਰ ਟੀਮ ਜੇਤੂ ਰਹੀ ਅਤੇ ਕੈਡਿਟ ਸਿਮਰਨਦੀਪ ਕੌਰ ਤੇ ਕ੍ਰਿਤਿਕਾ ਬਟਰਾਏ ਨੇ ਸਰਟੀਫ਼ਿਕੇਟ ਹਾਸਲ ਕੀਤੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਟੀਐੱਸਸੀ -1-2 ਕੈਂਪ ਗੁਰਦਾਸਪੁਰ ਅਤੇ ਪ੍ਰੀ-ਟੀਐੱਸਸੀ ਕੈਂਪ ਸੋਨੀਪਤ ’ਚ ਕ੍ਰਿਤਿਕਾ ਬਟਰਾਏ ਨੇ ਸਰਟੀਫ਼ਿਕੇਟ ਹਾਸਲ ਕੀਤੇ।