ਖਾਲਸਾ ਕਾਲਜ ਦੀ ਫੋਕ ਆਰਕੈਸਟਰਾ ਟੀਮ ਨੇ ਮਾਰੀਆਂ ਮੱਲਾਂ
07:29 AM Dec 14, 2024 IST
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 13 ਦਸੰਬਰ
ਪਾਰੁਲ ਯੂਨੀਵਰਸਿਟੀ, ਵਡੋਦਰਾ (ਗੁਜਰਾਤ) ਵਿੱਚ ਸਰਬ ਭਾਰਤੀ ਯੂਨੀਵਰਸਿਟੀ ਦੀ ਸ਼ਤਾਬਦੀ ਨੂੰ ਸਮਰਪਿਤ ਹੋਏ ਤੀਜੇ ਅੰਤਰਰਾਸ਼ਟਰੀ ਸੱਭਿਆਚਾਰਕ ਯੂਥ ਫੈਸਟੀਵਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਤੀਨਿਧਤਾ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਦੀ ਫੋਕ ਆਰਕੈਸਟਰਾ ਟੀਮ ਨੇ ਕੀਤੀ। ਜਿਸ ਦੀ ਅਗਵਾਈ ਪ੍ਰੋ. ਜਗਪਿੰਦਰਪਾਲ ਸਿੰਘ ਨੇ ਕੀਤੀ। ਆਪਣੀ ਪੇਸ਼ਕਾਰੀ ਨਾਲ ਕਾਲਜ ਦੇ ਵਿਦਿਆਰਥੀ ਅੰਤਰ ਰਾਸ਼ਟਰੀ ਪ੍ਰਤੀਨਿਧੀਆਂ ਦੀ ਪ੍ਰਸ਼ੰਸਾ ਦੇ ਪਾਤਰ ਵੀ ਬਣੇ ਹਨ। ਇਸ ਮੌਕੇ ਸਰਬ ਭਾਰਤੀ ਯੂਨੀਵਰਸਿਟੀ ਅਤੇ ਪਾਰੁਲ ਯੂਨੀਵਰਸਿਟੀ ਵਡੋਦਰਾ (ਗੁਜਰਾਤ) ਦੇ ਪ੍ਰਬੰਧਕਾਂ ਵੱਲੋਂ ਪ੍ਰੋ. ਜਗਪਿੰਦਰਪਾਲ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਕਾਲਜ ਦੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਇਸ ਪ੍ਰਾਪਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ (ਵਿੱਦਿਆ) ਤੇ ਸਕੱਤਰ (ਵਿੱਦਿਆ) ਸੁਖਮਿੰਦਰ ਸਿੰਘ ਨੇ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀਆ ਨੂੰ ਮੁਬਾਰਕਬਾਦ ਦਿੱਤੀ
Advertisement
Advertisement