ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖ਼ਾਲਸਾ ਕਾਲਜ ਨੇ ਰਾਹਗੀਰਾਂ ਨੂੰ ਪੌਦੇ ਵੰਡੇ

07:59 AM Jun 20, 2024 IST
ਪੌਦਾ ਲਾਉਣ ਸਮੇਂ ਸਟਾਫ਼ ਨਾਲ ਪ੍ਰਿੰਸੀਪਲ ਡਾ. ਮਨਦੀਪ ਕੌਰ। -ਫੋਟੋ: ਸੱਗੂ

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 19 ਜੂਨ
ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਵਿੱਚ ਸ਼ੁੱਧ ਤੇ ਸਾਫ਼-ਸੁਥਰੀ ਆਬੋ-ਹਵਾ ਅਤੇ ਵਾਤਾਵਰਨ ਦੀ ਸੁਰੱਖਿਆ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਮਨਦੀਪ ਕੌਰ ਨੇ ਸਟਾਫ਼ ਤੇ ਵਿਦਿਆਰਥੀਆਂ ਨਾਲ ਮਿਲ ਕੇ ਰਾਹਗੀਰਾਂ ਨੂੰ ਪੌਦੇ ਵੀ ਵੰਡੇ। ਡਾ. ਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਜਿੱਥੇ ਵਾਤਾਵਰਨ ਦੀ ਸਾਂਭ-ਸੰਭਾਲ ਬਾਰੇ ਚਾਨਣਾ ਪਾਉਂਦਿਆਂ ਮੌਜੂਦਾ ਹਾਲਾਤ ’ਚ ਦਿਨ-ਬ-ਦਿਨ ਹੋ ਰਹੀ ਰੁੱਖਾਂ ਦੀ ਕਟਾਈ ਕਾਰਨ ਵਧ ਰਹੀ ਤਪਸ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੁਹਿਰਦ ਸਮਾਜ ਦੀ ਸਿਰਜਣਾ ਲਈ ਵਿਕਾਸ ਤਾਂ ਜ਼ਰੂਰੀ ਹੈ, ਪਰ ਜੀਵ-ਜੰਤੂਆਂ ਅਤੇ ਮਨੁੱਖਤਾ ਦੀ ਹੋਂਦ ਬਰਕਰਾਰ ਰੱਖਣ ਲਈ ਵਾਤਾਵਰਨ ਦੀ ਸੁਰੱਖਿਆ ਵੀ ਲਾਜ਼ਮੀ ਹੈ। ਉਨ੍ਹਾਂ ਹਰੇਕ ਇਨਸਾਨ ਨੂੰ ਘੱਟੋ-ਘੱਟ ਇੱਕ ਬੂਟਾ ਲਾਉਣ ਅਤੇ ਸੜਕਾਂ, ਗਲੀਆਂ ਆਦਿ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਦੇ ਨਿਰਮਾਣ ਸਮੇਂ ਆਪਣੇ ਪ੍ਰਾਜੈਕਟਾਂ ’ਚ ਪੌਦਿਆਂ ਨੂੰ ਲਗਾਉਣ ਲਈ ਢੁੱਕਵੇਂ ਸਥਾਨ ਦੀ ਵਿਉਂਤਬਦੀ ਜ਼ਰੂਰ ਕਰਨ। ਡਾ. ਮਨਦੀਪ ਕੌਰ ਨੇ ਸਟਾਫ਼ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਪੌਦੇ ਵੀ ਲਾਏ।

Advertisement

Advertisement
Advertisement