ਖਾਲਸਾ ਕਾਲਜ ਦੀ ਮੁੱਕੇਬਾਜ਼ੀ ਟੀਮ ਨੇ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤੀ
ਪੱਤਰ ਪ੍ਰੇਰਕ
ਅੰਮ੍ਰਿਤਸਰ, 11 ਦਸੰਬਰ
ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਇੰਟਰ ਕਾਲਜ (ਮੇਨ) ਮੁਕਾਬਲੇ ਵਿੱਚ ਖਾਲਸਾ ਕਾਲਜ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ 11 ਸੋਨ ਤਗਮੇ ਜਿੱਤ ਕੇ 14ਵੀਂ ਵਾਰ ਇੰਟਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ਜਿੱਤੀ ਹੈ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ, ਖੇਡ ਵਿਭਾਗ ਦੇ ਇੰਚਾਰਜ ਡਾ. ਦਲਜੀਤ ਸਿੰਘ ਨੇ ਬਾਕਸਿੰਗ ਕੋਚ ਬਲਜਿੰਦਰ ਸਿੰਘ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਭਾਕਰਨ ਨੇ 48 ਕਿੱਲੋ ਵਿੱਚ ਸੋਨਾ, ਅਵਤਾਰ ਸਿੰਘ ਨੇ 51 ਕਿੱਲੋ ਵਿੱਚ ਸੋਨਾ, ਸ਼ਿਵ ਕਾਂਤ ਨੇ 54 ਕਿੱਲੋ ਵਿੱਚ ਸੋਨਾ, ਭੁਪਿੰਦਰ ਸਿੰਘ ਨੇ 57 ਕਿੱਲੋ ਵਿੱਚ ਸੋਨਾ ਜਿੱਤਿਆ। ਅਸਰੂਫ ਨੇ 60 ਕਿੱਲੋਗ੍ਰਾਮ ਸੋਨਾ ਜਿੱਤਿਆ। ਜਦੋਂ ਕਿ ਸਹਿਜਪ੍ਰੀਤ ਸਿੰਘ ਨੇ 71 ਕਿੱਲੋ ਵਿੱਚ ਕਾਂਸੀ, ਜਸ਼ਨਪ੍ਰੀਤ ਸਿੰਘ ਨੇ 75 ਕਿੱਲੋ ਵਿੱਚ ਸੋਨ, ਰਾਜਨਦੀਪ ਸਿੰਘ ਨੇ 86 ਕਿੱਲੋ ਵਿੱਚ ਸੋਨ, ਸੁਖਬੀਰ ਸਿੰਘ ਨੇ 80 ਕਿੱਲੋ ਵਿੱਚ ਸੋਨ ਤਗਮਾ, ਰਾਜਨਪ੍ਰੀਤ ਸਿੰਘ ਨੇ 92 ਕਿੱਲੋ ਵਿੱਚ ਸੋਨ ਤਗਮਾ, ਚਮਕੌਰ ਨੇ 92 ਕਿੱਲੋ ਵਿੱਚ ਸੋਨ ਤਗਮਾ ਜਿੱਤਿਆ ਹੈ।