ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਕੀ ਚੈਂਪੀਅਨਸ਼ਿਪ ਖਾਲਸਾ ਅਕੈਡਮੀ ਨੇ ਜਿੱਤੀ

10:01 AM Oct 06, 2024 IST
ਜੇਤੂ ਟੀਮਾਂ ਨੂੰ ਸਨਮਾਨਦੇ ਹੋਏ ਓਲੰਪੀਅਨ ਜਰਮਨਜੀਤ ਸਿੰਘ ਅਤੇ ਹੋਰ ਪਤਵੰਤੇ।

ਪੱਤਰ ਪ੍ਰੇਰਕ
ਜੈਂਤੀਪੁਰ, 5 ਅਕਤੂਬਰ
ਸੀਬੀਐੱਸਈ ਨੌਰਥ ਜ਼ੋਨ 2 ਦੀ ਚਾਰ ਰੋਜ਼ਾ ਹਾਕੀ ਚੈਂਪੀਅਨਸ਼ਿਪ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ ਵਿੱਚ ਹੋਈ ਜਿਸ ਵਿੱਚ ਪਾਣੀਪਤ, ਸੋਨੀਪਤ, ਕਰਨਾਲ ਅਤੇ ਪੰਜਾਬ ਤੋਂ 85 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਹਾਕੀ ਚੈਂਪੀਅਨਸ਼ਿਪ ਦਾ ਉਦਘਾਟਨ ਖਾਲਸਾ ਅਕੈਡਮੀ ਦੇ ਸਰਪ੍ਰਸਤ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੀਤਾ। ਇਸ ਮੌਕੇ ਖਾਲਸਾ ਅਕੈਡਮੀ ਦੇ ਖਿਡਾਰੀਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ 19 ਅਤੇ ਅੰਡਰ 17 ਵਰਗ ’ਚ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ, ਅੰਡਰ 14 ਵਰਗ ’ਚ ਦੂਸਰਾ ਸਥਾਨ ਅਤੇ ਲੜਕੀਆਂ ਦੀ ਟੀਮ ਨੇ ਅੰਡਰ 17 ਅਤੇ ਅੰਡਰ 19 ਵਰਗ ’ਚ ਤੀਸਰਾ ਸਥਾਨ ਹਾਸਲ ਕਰਕੇ ’ਚ ਸੀਬੀਐਸਈ ਨੌਰਥ ਜੋਨ 2 ਚਾਰ ਰੋਜ਼ਾ ਹਾਕੀ ਚੈਂਪੀਅਨਸ਼ਿਪ ਦੀ ਓਵਰਆਲ ਟਰਾਫ਼ੀ ਜਿੱਤ ਕੇ ਆਪਣੀ ਅਕੈਡਮੀ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਮੁੱਖ ਮਹਿਮਾਨ ਓਲੰਪੀਅਨ ਜਰਮਨਜੀਤ ਸਿੰਘ, ਡਾਇਰੈਕਟਰ ਪ੍ਰਿੰਸੀਪਲ ਜਤਿੰਦਰ ਕੁਮਾਰ ਸ਼ਰਮਾ, ਡਾਇਰੈਕਟਰ ਹਰਸ਼ਦੀਪ ਸਿੰਘ ਰੰਧਾਵਾ ,ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਹਾਕੀ ਕੋਚ ਬਲਜਿੰਦਰ ਸਿੰਘ, ਮਨਮੀਤ ਕੌਰ ਤੇ ਹਰਜੀਤ ਕੌਰ ਨੇ ਸਾਂਝੇ ਤੌਰ ’ਤੇ ਕੀਤੀ।

Advertisement

Advertisement