For the best experience, open
https://m.punjabitribuneonline.com
on your mobile browser.
Advertisement

ਖਹਿਰਾ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ: ਖੰਗੂੜਾ

08:47 AM May 03, 2024 IST
ਖਹਿਰਾ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ  ਖੰਗੂੜਾ
Advertisement

ਪੱਤਰ ਪ੍ਰੇਰਕ
ਧੂਰੀ, 2 ਮਈ
ਸਾਬਕਾ ਵਿਧਾਇਕ ਤੇ ‘ਆਪ’ ਆਗੂ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ’ਤੇ ਵਰ੍ਹਦਿਆਂ ਕਿਹਾ ਕਿ ਦਲਬਦਲੀ ਵਿੱਚ ਰਿਕਾਰਡ ਕਾਇਮ ਕਰਨ ਵਾਲੇ ਸ੍ਰੀ ਖਹਿਰਾ ਦੀਆਂ ਉਨ੍ਹਾਂ ਪ੍ਰਤੀ ਕੀਤੀਆਂ ਹਾਸੋਹੀਣੀਆਂ ਟਿੱਪਣੀਆਂ ਤੋਂ ਪਹਿਲਾਂ ਉਹ ਖੁਦ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ। ਸ੍ਰੀ ਖੰਗੂੜਾ ਨੇ ਕਿਹਾ ਕਿ ਹਾਲੇ ਕੁੱਝ ਦਿਨ ਪਹਿਲਾਂ ਜਿਹੜਾ ‘ਗੋਲਡੀ’ ਸ੍ਰੀ ਖਹਿਰਾ ਨੂੰ ਆਪਣੇ ਪੁੱਤ ਵਾਂਗ ਲਗਦਾ ਸੀ, ਉਸ ਨੂੰ ਦੋ ਚਾਰ ਦਿਨਾਂ ਵਿੱਚ ਹੀ ਦੋਗਲਾ ਵਿਅਕਤੀ ਕਰਾਰ ਦੇ ਕੇ ਸ੍ਰੀ ਖਹਿਰਾ ਨੇ ਰੰਗ ਬਦਲਣ ਵਿੱਚ ‘ਗਿਰਗਿਟ’ ਨੂੰ ਵੀ ਮਾਤ ਪਾ ਦਿੱਤੀ ਹੈ। ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਦੱਸਿਆ ਕਿ 6 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਧੂਰੀ ਸਥਿਤ ਗ੍ਰਹਿ ਵਿਖੇ ਪੁੱਜਣਗੇ।

Advertisement

Advertisement
Author Image

sukhwinder singh

View all posts

Advertisement
Advertisement
×