ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਮਪੁਰ ਬਿਲੜੋਂ ਦੇ ਜੰਗਲ ’ਚੋਂ ਖੈਰ ਦੀ ਲੱਕੜ ਚੋਰੀ

08:06 AM Jun 20, 2024 IST
ਰਾਮਪੁਰ ਬਿਲੜੋਂ ਦੇ ਜੰਗਲ ਵਿੱਚ ਚੋਰਾਂ ਵੱਲੋਂ ਕੱਟੇ ਦਰੱਖਤਾਂ ਦੀ ਰਹਿੰਦ-ਖੂੰਹਦ। -ਫੋਟੋ: ਸੇਖੋਂ

ਪੱਤਰ ਪ੍ਰੇਰਕ
ਗੜ੍ਹਸ਼ੰਕਰ, 19 ਜੂਨ
ਪਿੰਡ ਰਾਮਪੁਰ ਬਿਲੜੋਂ ਦੇ ਜੰਗਲਾਤ ਵਿਭਾਗ ਦੇ ਰਕਬੇ ਵਿੱਚੋਂ ਦੋ ਦਿਨ ਪਹਿਲਾਂ ਖੈਰ ਦੇ ਕਰੀਬ 30 ਦਰੱਖਤਾਂ ਦੀ ਲੱਕੜ ਚੋਰੀ ਹੋ ਗਈ ਹੈ। ਲੋਕਾਂ ਅਨੁਸਾਰ ਜੰਗਲਾਤ ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਨੀਮ ਪਹਾੜੀ ਪਿੰਡਾਂ ਦੇ ਜੰਗਲੀ ਰਕਬੇ ਵਿੱਚੋਂ ਖੈਰ ਅਤੇ ਹੋਰ ਕੀਮਤੀ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਹੋ ਰਹੀ ਹੈ, ਪਰ ਇਸ ਪਾਸੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਸ ਇਲਾਕੇ ਵਿੱਚ ਪਰਲਜ਼ ਕੰਪਨੀ ਦੀ ਮਾਲਕੀ ਵਾਲੇ ਸੈਂਕੜੇ ਏਕੜ ਰਕਬੇ ਵਿੱਚੋਂ ਵੀ ਚੋਰਾਂ ਨੇ ਸਫੈਦੇ, ਕਿੱਕਰ, ਟਾਹਲੀ ਅਤੇ ਪਲਾਹ ਦੇ ਹਜ਼ਾਰਾਂ ਦਰੱਖਤ ਚੋਰੀ ਕਰ ਲਏ ਹਨ। ਇਸ ਰਕਬੇ ਦਾ ਕੋਈ ਵਾਲੀ ਵਾਰਿਸ ਨਾ ਹੋਣ ਕਰਕੇ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਜੰਗਲਾਤ ਵਿਭਾਗ ਅਧੀਨ ਪੈਂਦੇ ਰਕਬੇ ਵਿੱਚ ਸਥਿਤ ਦਰੱਖਤਾਂ ’ਤੇ ਵੀ ਸ਼ਰ੍ਹੇਆਮ ਕੁਹਾੜਾ ਚੱਲ ਰਿਹਾ ਹੈ।
ਇੱਥੇ ਦੱਸਣਯੋਗ ਹੈ ਕਿ ਪਿੰਡ ਰਾਮਪੁਰ ਦੀ ਪੰਚਾਇਤ ਵੱਲੋਂ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰ ਚਾਲਕਾਂ ਨੂੰ ਆਪਣੇ ਜੰਗਲ ਵਿੱਚੋਂ ਖਣਨ ਸਮੱਗਰੀ ਨਾਲ ਭਰੇ ਵਾਹਨ ਲੰਘਾਉਣ ਸਬੰਧੀ ਦਿੱਤੇ ਲਾਂਘੇ ਕਰਕੇ ਵਣ ਮਾਫ਼ੀਆ ਲਈ ਇਹ ਰਸਤਾ ਵੱਡੀ ਸਹੂਲਤ ਬਣ ਗਿਆ ਹੈ। ਵਣ ਮਾਫ਼ੀਆ ਵੱਲੋਂ ਜੰਗਲ ਦੀ ਕੀਮਤੀ ਲੱਕੜ ਕੱਟ ਕੇ ਤੁਰੰਤ ਨੇੜੇ ਦੀਆਂ ਲੱਕੜ ਮੰਡੀਆਂ ਵੱਲ ਸਪਲਾਈ ਕਰ ਦਿੱਤੀ ਜਾਂਦੀ ਹੈ।
ਜੰਗਲਾਤ ਵਿਭਾਗ ਦੇ ਡੀਐੱਫਓ ਹਰਭਜਨ ਸਿੰਘ ਨੇ ਕਿਹਾ ਕਿ ਉਹ ਇਸ ਸਬੰਧੀ ਰਿਪੋਰਟ ਮੰਗਵਾ ਰਹੇ ਹਨ ਅਤੇ ਖੈਰ ਤੇ ਹੋਰ ਦਰੱਖਤਾਂ ਦੀ ਨਾਜਾਇਜ਼ ਕਟਾਈ ਕਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement