ਕੇਰਲ: ਮਲਿਆਮਲ ਫਿਲਮਾਂ ਤੇ ਟੀਵੀ ਲੜੀਵਾਰਾਂ ਦੀ ਮਸ਼ਹੂਰ ਅਦਾਕਾਰਾ ਦੀ ਲਾਸ਼ ਘਰ ’ਚ ਲਟਕਦੀ ਮਿਲੀ
12:56 PM Oct 30, 2023 IST
Advertisement
ਤਿਰੂਵਨੰਤਪੁਰਮ, 30 ਅਕਤੂਬਰ
ਮਲਿਆਲਮ ਫਿਲਮ ਅਤੇ ਟੀਵੀ ਸੀਰੀਅਲ ਦੀ ਮਸ਼ਹੂਰ ਅਦਾਕਾਰਾ ਰੇਂਜੂਸ਼ਾ ਮੈਨਨ ਦੀ ਅੱਜ ਇੱਥੇ ਆਪਣੇ ਕਿਰਾਏ ਦੇ ਅਪਾਰਟਮੈਂਟ ਵਿੱਚ ਲਟਕਦੀ ਲਾਸ਼ ਮਿਲੀ। 35 ਸਾਲਾ ਅਦਾਕਾਰਾ ਅਪਾਰਟਮੈਂਟ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ ਅਤੇ ਪੁਲੀਸ ਨੇ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ ਉਸ ਦਾ ਕਮਰਾ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਪਰਿਵਾਰ ਨੂੰ ਸ਼ੱਕ ਹੋਇਆ। ਬਾਅਦ ਵਿਚ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਹ ਲਟਕਦੀ ਮਿਲੀ। ਮੈਨਨ ਪ੍ਰਸਿੱਧ ਅਦਾਕਾਰਾ ਸੀ ਅਤੇ ਉਸ ਨੇ ਕਈ ਟੀਵੀ ਚੈਨਲਾਂ ਵਿੱਚ ਕਈ ਸੀਰੀਅਲਾਂ ਵਿੱਚ ਕੰਮ ਕੀਤਾ ਸੀ। ਉਸ ਨੇ ਕੁਝ ਮਲਿਆਲਮ ਫਿਲਮਾਂ ਵਿੱਚ ਵੀ ਕੰਮ ਕੀਤਾ।
Advertisement
Advertisement
Advertisement