ਕੇਰਲ: ਢਿੱਗਾਂ ਖਿਸਕਣ ਕਾਰਨ ਲਾਪਤਾ ਵਿਅਕਤੀਆਂ ਦੀ ਭਾਲ 10 ਵੇਂ ਦਿਨ ਵੀ ਜਾਰੀ
ਵਾਇਨਾਡ, 8 ਅਗਸਤ
ਉੱਤਰੀ ਕੇਰਲ ਦੇ ਜ਼ਿਲ੍ਹੇ ਵਾਇਨਾਡ ਵਿਚ ਢਿੱਗਾਂ ਖਿਸਕਣ ਕਾਰਨ ਪ੍ਰਭਾਵਿਤ ਹੋਏ ਇਲਾਕਿਆਂ ’ਚ ਲਾਪਤਾ ਵਿਅਕਤੀਆਂ ਦੀ ਭਾਲ ਲਈ ਅਭਿਆਨ 10ਵੇਂ ਦਿਨ ਵੀ ਜਾਰੀ ਹੈ ਅਤੇ ਮਲਬੇ ਦੇ ਹੇਠਾਂ ਦਬੀਆਂ ਲਾਸ਼ਾਂ ਨੂੰ ਲੱਭਣ ਲਈ ਖੋਜੀ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਚਲਿਆਰ ਨਦੀ ਕਿਨਾਰੇ ਖਤਰੇ ਭਰੇ ਖੇਤਰ ਵਿਚ ਵਿਸ਼ੇਸ਼ ਦਲਾਂ ਨੂੰ ਉਤਾਰਣ ਲਈ ਹਵਾਈ ਸੈਨਾ ਦੇ ਹੈਲੀਕਾਪਟਰਾਂ ਦੀ ਮਦਦ ਲਈ ਗਈ।
ਬੁੱਧਵਾਰ ਦੇ ਹਾਲਾਤਾਂ ਦੇ ਅਨੁਸਾਰ ਹੁਣ ਤੱਕ 138 ਵਿਅਕਤੀ ਲਾਪਤਾ ਹਨ ਅਤੇ ਵਿਭਾਗ ਨੇ 226 ਤੋ ਵੱਧ ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ। ਵਾਇਨਾਡ ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ 7 ਅਗਸਤ ਤੱਕ 192 ਮਨੁੱਖੀ ਅੰਗ ਬਰਾਮਦ ਕੀਤੇ ਗਏ ਹਨ। ਵਾਇਨਾਡ ਵਿਚ ਇਕ ਕੈਬਨਿਟ ਸਬ ਕਮੇਟੀ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਭਾਵਿਤ ਲੋਕਾਂ ਦਾ ਮੁੜ ਵਸੇਬਾ ਤਿੰਨ ਪੜਾਵਾਂ ਵਿਚ ਕੀਤਾ ਜਾਵੇਗਾ। ਸੰਮਤੀ ਨੇ ਕਿਹਾ ਕਿ ਖੋਜ ਅਭਿਆਨ, ਬਚਾਅ ਕਾਰਜ ਅਤੇ ਮੁੜ ਵਸੇਬੇ ਤੋਂ ਇਲਾਵਾ ਢਿੱਗਾਂ ਖਿਸਕਣ ਕਾਰਨ ਆਪਣਾ ਸਭ ਕੁੱਝ ਗਵਾ ਚੁੱਕੇ ਲੋਕਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦੇ ਕਾਗਜ਼ ਪੱਤਰ ਬਹਾਲ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। -ਪੀਟੀਆਈ