ਕੇਰਲਾ ਤੇ ਕਰਨਾਟਕ ’ਚ ਆਈਐੱਸਆਈਐੱਸ ਦੇ ਅਤਿਵਾਦੀਆਂ ਦੀ ਗਿਣਤੀ ‘ਕਾਫੀ’
01:53 PM Jul 25, 2020 IST
Advertisement
ਸੰਯੁਕਤ ਰਾਸ਼ਟਰ, 25 ਜੁਲਾਈ
Advertisement
ਅਤਿਵਾਦ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਕੇਰਲਾ ਅਤੇ ਕਰਨਾਟਕ ਵਿਚ ਆਈਐੱਸਆਈਐੱਸ ਦੇ ਅਤਿਵਾਦੀ ਕਾਫੀ ਗਿਣਤੀ ਵਿੱਚ ਹੋ ਸਕਦੇ ਹਨ। ਇਸ ਗੱਲ ਵੱਲ ਵੀ ਧਿਆਨ ਦਿੱਤਾ ਗਿਆ ਹੈ ਕਿ ਅਲ-ਕਾਇਦਾ ਭਾਰਤੀ ਉਪ ਮਹਾਂਦੀਪ ਵਿਚ ਹਮਲੇ ਕਰ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸੰਗਠਨ ਦੇ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਦੇ 150 ਤੋਂ 200 ਅਤਿਵਾਦੀ ਹਨ। ਆਈਐੱਸਆਈਐੱਸ, ਅਲ ਕਾਇਦਾ ਅਤੇ ਸਬੰਧਤ ਵਿਅਕਤੀਆਂ ਅਤੇ ਸੰਸਥਾਵਾਂ ਬਾਰੇ 26 ਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਉਪਮਹਾਦੀਪ ਵਿੱਚ ਅਲ-ਕਾਇਦਾ ਇਸ ਖਿੱਤੇ ਵਿੱਚ ਹਮਲਿਆਂ ਦੀ ਸਾਜ਼ਿਸ਼ ਰਚ ਰਿਹਾ ਹੈੇ।
Advertisement
Advertisement