ਕੇਰਲ: ਅਫ਼ਰੀਕਨ ਸਵਾਈਨ ਫੀਵਰ ਦਾ ਮਾਮਲਾ ਸਾਹਮਣੇ ਆਇਆ
01:42 PM Jul 05, 2024 IST
Advertisement
ਤ੍ਰਿਸੁਰ, 5 ਜੁਲਾਈ
Advertisement
ਸੂਰਾਂ ਵਿਚ ਛੂਤ ਨਾਲ ਫੈਲਣ ਵਾਲੀ ਘਾਤਕ ਬਿਮਾਰੀ ਅਫ਼ਰੀਕਨ ਸਵਾਈਨ ਫੀਵਰ ਦਾ ਤਾਜ਼ਾ ਮਾਮਲਾ ਕੇਰਲ ਦੇ ਤ੍ਰਿਸੁਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ। ਤ੍ਰਿਸੁਰ ਦੇ ਜ਼ਿਲ੍ਹਾ ਕਲੈਕਟਰ ਨੇ ਅਧਿਕਾਰਿਤ ਸੂਚਨਾ ਜਾਰੀ ਕਰਦਿਆਂ 310 ਸੂਰਾਂ ਨੂੰ ਮਾਰਨ ਦੇ ਹੁਕਮ ਦਿੱਤੇ ਹਨ। ਪ੍ਰਸ਼ਾਸਨ ਵੱਲੋਂ ਉਥੋਂ 10 ਕਿਲੋਮੀਟਰ ਤੱਕ ਦਾ ਖੇਤਰ ਨਿਗਰਾਨੀ ਅਧੀਨ ਖੇਤਰ ਘੋਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਰਾਂ ਅਤੇ ਫੀਡ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਹੈ।- ਪੀਟੀਆਈ
Advertisement
Advertisement