ਕੇਰਲ: ਕਾਲਜ ਪ੍ਰੋਫੈਸਰ ਦਾ ਹੱਥ ਵੱਢਣ ਵਾਲੇ 6 ਦੋਸ਼ੀ ਕਰਾਰ, ਸਜ਼ਾ ਦਾ ਐਲਾਨ ਵੀਰਵਾਰ ਨੂੰ
04:59 PM Jul 12, 2023 IST
Advertisement
ਕੋਚੀ, 12 ਜੁਲਾਈ
ਇਥੇ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਵਿਸ਼ੇਸ਼ ਅਦਾਲਤ ਨੇ 2010 ਵਿਚ ਕੇਰਲ ਦੇ ਕਾਲਜ ਪ੍ਰੋਫੈਸਰ ਦਾ ਹੱਥ ਵੱਢਣ ਦੇ ਮਾਮਲੇ ਵਿਚ ਅੱਜ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ। ਇਹ ਸਾਰੇ ਦੋਸ਼ੀ ਪਾਬੰਦੀਸ਼ੁਦਾ ਕੱਟੜਪੰਥੀ ਇਸਲਾਮਿਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਦੇ ਕਥਿਤ ਮੈਂਬਰ ਹਨ। ਦੋਸ਼ੀਆਂ ਨੂੰ ਵੀਰਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਹਮਲੇ ਦੇ ਸ਼ਿਕਾਰ ਪ੍ਰੋਫੈਸਰ ਟੀਜੇ ਜੋਸਫ ਨੇ ਕਿਹਾ ਕਿ ਜਿਹੜੇ ਫੜੇ ਗਏ ਅਤੇ ਸਜ਼ਾ ਦਿੱਤੀ ਗਈ ਉਹ 'ਸਿਰਫ਼ ਹਥਿਆਰ' ਸਨ, ਜਦ ਕਿ ਇਸ ਘਟਨ ਦੇ ਅਸਲ ਦੋਸ਼ੀਆਂ ਨੂੰ ਲੱਭਣਾ ਬਾਕੀ ਹੈ।
Advertisement
Advertisement
Advertisement