For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਦਾ ਅਸਤੀਫ਼ਾ ਭ੍ਰਿਸ਼ਟਾਚਾਰ ਛੁਪਾਉਣ ਦੀ ਸਾਜ਼ਿਸ਼: ਗਰਚਾ

07:21 AM Sep 18, 2024 IST
ਕੇਜਰੀਵਾਲ ਦਾ ਅਸਤੀਫ਼ਾ ਭ੍ਰਿਸ਼ਟਾਚਾਰ ਛੁਪਾਉਣ ਦੀ ਸਾਜ਼ਿਸ਼  ਗਰਚਾ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦਾ ਦਿੱਲੀ ਦੇ ਮੁੱਖ ਮੰਤਰੀ ਵਜੋਂ ਦਿੱਤਾ ਗਿਆ ਅਸਤੀਫ਼ਾ ਭ੍ਰਿਸ਼ਟਾਚਾਰ ਦੇ ਦਾਗ ਨੂੰ ਛੁਪਾਉਣ ਦੀ ਸਾਜ਼ਿਸ਼ ਹੈ ਪਰ ਦਿੱਲੀ ਦੇ ਲੋਕ ਉਸਨੂੰ ਮੁਆਫ਼ ਨਹੀਂ ਕਰਨਗੇ ਅਤੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਹਰਾ ਕੇ ਇਸ ਸਾਜ਼ਿਸ਼ ਦਾ ਜਵਾਬ ਦੇਣਗੇ। ਉਨ੍ਹਾਂ ਅਸ਼ੋਕ ਨਗਰ ਵਿੱਚ ਭਾਜਪਾ ਵਰਕਰਾਂ ਦੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਤੀਜੀ ਮੋਦੀ ਸਰਕਾਰ ਦੇ ਸੌ ਦਿਨ ਦੇ ਕੰਮਾਂ ਦਾ ਲੇਖਾ ਜੋਖਾ ਵੀ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਦੇ ਅਸਤੀਫ਼ੇ ਨੇ ‘ਆਪ’ ਵਿੱਚ ਫੁੱਟ ਦੀ ਸ਼ੁਰੂਆਤ ਦਾ ਵੀ ਰਾਹ ਖੋਲ੍ਹ ਦਿੱਤਾ ਹੈ।

Advertisement

Advertisement
Advertisement
Author Image

Advertisement