For the best experience, open
https://m.punjabitribuneonline.com
on your mobile browser.
Advertisement

ਗ੍ਰਿਫ਼ਤਾਰੀ ਲਈ ਕੇਜਰੀਵਾਲ ਦੇ ਕਰਮ ਜ਼ਿੰਮੇਵਾਰ: ਅੰਨਾ ਹਜ਼ਾਰੇ

07:55 AM Mar 23, 2024 IST
ਗ੍ਰਿਫ਼ਤਾਰੀ ਲਈ ਕੇਜਰੀਵਾਲ ਦੇ ਕਰਮ ਜ਼ਿੰਮੇਵਾਰ  ਅੰਨਾ ਹਜ਼ਾਰੇ
Advertisement

ਮੁੰਬਈ: ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਲਈ ਉਸ ਦੇ ਆਪਣੇ ਕਰਮ ਜ਼ਿੰਮੇਵਾਰ ਹਨ। ਅੰਨਾ ਨੇ ਕਿਹਾ ਕਿ ਉਨ੍ਹਾਂ ‘ਆਪ’ ਆਗੂ ਨੂੰ ਆਬਕਾਰੀ ਨੀਤੀ ਮਾਮਲਿਆਂ ’ਚ ਸ਼ਾਮਲ ਹੋਣ ਖ਼ਿਲਾਫ਼ ਖ਼ਬਰਦਾਰ ਕੀਤਾ ਸੀ। ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ’ਚ ਕੇਜਰੀਵਾਲ ਨਾਲ ਮੰਚ ਸਾਂਝਾ ਕਰਨ ਵਾਲੇ ਹਜ਼ਾਰੇ ਨੇ ਕਿਹਾ ਕਿ ਉਨ੍ਹਾਂ ਕੇਜਰੀਵਾਲ ਨੂੰ ਦੋ ਵਾਰ ਸ਼ਰਾਬਖੋਰੀ ਖ਼ਿਲਾਫ਼ ਸਾਂਝੀਆਂ ਕੋਸ਼ਿਸ਼ਾਂ ਚੇਤੇ ਕਰਵਾਈਆਂ ਸਨ ਅਤੇ ਸਲਾਹ ਦਿੱਤੀ ਸੀ ਕਿ ਉਹ ਆਬਕਾਰੀ ਨੀਤੀ ਦੇ ਫ਼ੈਸਲਿਆਂ ਤੋਂ ਵੱਖ ਰਹਿਣ। ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਰਾਲੇਗਨ ਸਿੱਧੀ ਪਿੰਡ ’ਚ ਹਜ਼ਾਰੇ ਨੇ ਖ਼ਬਰ ਏਜੰਸੀ ਨੂੰ ਕਿਹਾ ਕਿ ਜੇਕਰ ਕੇਜਰੀਵਾਲ ਨੇ ਕੁਝ ਗਲਤ ਨਹੀਂ ਕੀਤਾ ਤਾਂ ਫਿਰ ਉਸ ਦੀ ਗ੍ਰਿਫ਼ਤਾਰੀ ਕਿਉਂ ਹੋਈ ਹੈ। ਉਨ੍ਹਾਂ ਕਿਹਾ ਕਿ ਛੋਟਾ ਬੱਚਾ ਵੀ ਜਾਣਦਾ ਹੈ ਕਿ ਸ਼ਰਾਬ ਮਾੜੀ ਹੈ ਪਰ ਕੇਜਰੀਵਾਲ ਨੇ ਫਿਰ ਵੀ ਆਬਕਾਰੀ ਨੀਤੀ ਬਣਾਈ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×