ਕੇਜਰੀਵਾਲ ਵੱੱਲੋਂ ਮੈਟਰੋ ਸੇਵਾਵਾਂ ਸ਼ੁਰੂ ਕਰਨ ਦਾ ਸੁਝਾਅ
ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਅਜ਼ਮਾਇਸ਼ ਦੇ ਆਧਾਰ ’ਤੇ ਮੈਟਰੋ ਸੇਵਾਵਾਂ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ। ਮੈਟਰੋ ਸੇਵਾਵਾਂ ਕਰੋਨਾਵਾਇਰਸ ਕਾਰਨ ਲੰਬੇ ਸਮੇਂ ਤੋਂ ਬੰਦ ਹਨ। ਇਸ ਲਈ ਦਿੱਲੀ-ਐੱਨਸੀਆਰ ਦੇ ਲੋਕਾਂ ਨੂੰ ਸਭ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਜਰੀਵਾਲ ਨੇ ਟਵੀਟ ਕੀਤਾ, ‘ਦਿੱਲੀ ਵਿੱਚ ਕਰੋਨਾ ਦੀ ਸਥਿਤੀ ਹੁਣ ਸੁਧਰ ਹੋ ਰਹੀ ਹੈ। ਅਸੀਂ ਦਿੱਲੀ ਵਿਚ ਇਕ ਮੈਟਰੋ ਸਟੇਸ਼ਨ ਖੋਲ੍ਹਣਾ ਚਾਹੁੰਦੇ ਹਾਂ। ਹੁਣ ਦਿੱਲੀ ਵਿਚ ਅਜ਼ਮਾਇਸ਼ ਦੇ ਆਧਾਰ ‘ਤੇ ਮੈਟਰੋ ਚਲਾਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਮੈਨੂੰ ਉਮੀਦ ਹੈ ਕਿ ਜਲਦੀ ਹੀ ਕੇਂਦਰ ਇਸ ਬਾਰੇ ਫੈਸਲਾ ਲਵੇਗਾ’। ਉਨ੍ਹਾਂ ਕਿਹਾ ਕਿ ਇਸ ਸਮੇਂ ਆਵਾਜਾਈ ਦੀ ਬਹੁਤ ਸਮੱਸਿਆ ਹੈ। ਇਸ ਸਬੰਧੀ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਹੈ ਕਿ ਸਾਰਿਆਂ ਦੀ ਸਹਾਇਤਾ ਨਾਲ ਦਿੱਲੀ ਵਿੱਚ ਕਰੋਨਾ ਦੀ ਸਥਿਤੀ ਹੁਣ ਕਾਬੂ ਵਿੱਚ ਹੈ, ਜਿਸ ਤਰ੍ਹਾਂ ਦਿੱਲੀ ਕਰੋਨਾ ਸਥਿਤੀ ਨਾਲ ਨਜਿੱਠ ਰਹੀ ਹੈ। ਇਸ ਦੀ ਦੇਸ਼ ਤੇ ਵਿਸ਼ਵ ਵਿਚ ਚਰਚਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਇਕ ਵਾਰ ਦਿੱਲੀ ਵਿਚ ਤਾਲਾ ਲਗਾ ਲਿਆ ਅਤੇ ਫਿਰ ਹੌਲੀ ਹੌਲੀ 1 ਜੂਨ ਤੋਂ ਕਈ ਇਲਾਕਿਆਂ ਵਿਚ ਕੰਮ ਸ਼ੁਰੂ ਕਰ ਦਿੱਤਾ। ਸ਼ਾਇਦ ਦਿੱਲੀ ਇਕਲੌਤਾ ਸ਼ਹਿਰ ਹੈ ਜਿਥੇ ਦੁਬਾਰਾ ਤਾਲਾਬੰਦੀ ਨਹੀਂ ਲਗਾਈ ਗਈ ਹੈ। ਦਿੱਲੀ ਸਮਝ ਗਈ ਕਿ ਕੰਮ ਤੇ ਕਰੋਨਾ ਪ੍ਰਬੰਧਨ ਇਕੋ ਸਮੇਂ ਹੋ ਸਕਦੇ ਹਨ।