ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਜਰੀਵਾਲ ਦਾ ਬਿਆਨ ਸੋਚ ਸਮਝ ਕੇ ਚੁੱਕਿਆ ਕਦਮ: ਅਜੈ ਮਾਕਨ

09:10 PM Jun 29, 2023 IST
Advertisement

ਨਵੀਂ ਦਿੱਲੀ, 25 ਜੂਨ

ਕਾਂਗਰਸ ਦੇ ਸੀਨੀਅਰ ਨੇਤਾ ਅਜੈ ਮਾਕਨ ਨੇ ਉਨ੍ਹਾਂ ਦੀ ਪਾਰਟੀ ‘ਤੇ ਤਨਜ਼ ਕੱਸੇ ਜਾਣ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ‘ਤੇ ਵਰ੍ਹਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਦਾ ਬਿਆਨ ਵਿਰੋਧੀ ਧਿਰ ਦੀ ਇੱਕਜੁਟਤਾ ਨੂੰ ਨੁਕਸਾਨ ਪਹੁੰਚਾਉਣ ਅਤੇ ਭਾਜਪਾ ਨਾਲ ਰਾਜਨੀਤਕ ਸੌਦੇਬਾਜ਼ੀ ਲਈ ਸੋਚ ਸਮਝ ‘ਚ ਚੁੱਕਿਆ ਗਿਆ ਕਦਮ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਕੇਂਦਰ ਵੱਲੋਂ ਦਿੱਲੀ ਵਾਸਤੇ ਲਿਆਂਦੇ ਗਏ ਆਰਡੀਨੈਂਸ ਦੇ ਮੁੱਦੇ ‘ਤੇ ਕਾਂਗਰਸ ਤੋਂ ਮਦਦ ਮੰਗਦੇ ਹਨ ਜਦਕਿ ਦੂਜੇ ਪਾਸੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਸਣੇ ਕਾਂਗਰਸ ਦੇ ਨੇਤਾਵਾਂ ਦੇ ਮਜ਼ਾਕ ਉਡਾਉਂਦੇ ਹਨ। ਮਾਕਨ ਨੇ ਟਵੀਟ ਕੀਤਾ, ”ਉਨ੍ਹਾਂ ਦੇ ਮੰਤਰੀ ਸਾਡੇ ਗੱਠਜੋੜ ‘ਤੇ ਪਹਿਲਾਂ ਸ਼ਰਤਾਂ ਤੈਅ ਕਰਦੇ ਹਨ ਜਦਕਿ ਮੁੱਖ ਤਰਜਮਾਨ ਵਿਰੋਧੀ ਦਲ ਦੀ ਮੀਟਿੰਗ ਦੇ ਦਿਨ ਜਨਤਕ ਤੌਰ ‘ਤੇ ਸਾਡੀ ਪਾਰਟੀ ਅਤੇ ਨੇਤਾਵਾਂ ਦਾ ਅਪਮਾਨ ਕਰਦੇ ਹਨ। ਸ਼ਰ੍ਹੇਆਮ ਆਲੋਚਨਾ ਕਰਨਾ ਅਤੇ ਫਿਰ ਹਮਾਇਤ ਮੰਗਣਾ, ਕੀ ਇਸੇ ਤਰ੍ਹਾਂ ਗੱਠਜੋੜ ਕੀਤਾ ਜਾਂਦਾ ਹੈ?” ਕਾਂਗਰਸੀ ਨੇਤਾ ਨੇ ਦਾਅਵਾ ਕੀਤਾ, ”ਹਾਲੀਆ ਹਫਤਿਆਂ ਵਿੱਚ ਕੇਜਰੀਵਾਲ ਦੇ ਰਾਜਨੀਤਕ ਪੈਂਤੜਿਆਂ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ, ਮੈਂ ਸਚਾਈ ਸਪੱਸ਼ਟ ਕਰ ਦਿੰਦਾ ਹਾਂ। ਇਨ੍ਹਾਂ ਕੰਮਾਂ ਦਾ ਕਾਰਨ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਜੇਲ੍ਹ ਤੋਂ ਬਚਣ ਦੀ ਉਨ੍ਹਾਂ ਦੀ ਕੋਸ਼ਿਸ਼ ਹੈ, ਜਿਸ ਤਹਿਤ ਉਨ੍ਹਾਂ ਦੇ ਸਹਿਯੋਗੀ ਪਹਿਲਾਂ ਹੀ ਜੇਲ੍ਹ ਵਿੱਚ ਹਨ।” ਮਾਕਨ ਨੇ ਆਖਿਆ, ”ਸੰਸਦ, ਦਿੱਲੀ ਵਿਧਾਨ ਸਭਾ ਜਾਂ ਹੋਰ ਥਾਵਾਂ ‘ਤੇ ਆਮ ਆਦਮੀ ਪਾਰਟੀ ਦੀਆਂ ਪਿਛਲੀ ਸਰਗਰਮੀਆਂ ਭਾਜਪਾ ਨਾਲ ਉਨ੍ਹਾਂ ਦੇ ਗੁਪਤ ਗੱਠਜੋੜ ਦੀ ਹਾਮੀ ਭਰਦੀਆਂ ਹਨ।” -ਪੀਟੀਆਈ

Advertisement

ਰਾਹੁਲ ਗਾਂਧੀ ਨੂੰ ਪਿਆਰ ਦਿਖਾਉਣਾ ਚਾਹੀਦਾ ਹੈ: ਸੌਰਭ ਭਾਰਦਵਾਜ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇਤਾ ਅਤੇ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਅਰਵਿੰਦ ਕੇਜਰੀਵਾਲ ਸਰਕਾਰ ਦੀਆਂ ਸ਼ਕਤੀਆਂ ਘਟਾਉਣ ਦੀ ਮੰਗ ਕਰਨ ਵਾਲੇ ਕੇਂਦਰ ਦੇ ਆਰਡੀਨੈਂਸ ਮੁੱਦੇ ‘ਤੇ ਕਾਂਗਰਸ ਅਤੇ ‘ਆਪ’ ਵਿਚਾਲੇ ਖਿੱਚੋਤਾਣ ਦੌਰਾਨ ਕਾਂਗਰਸੀ ਨੇਤਾ ਰਾਹੁਲ ਗਾਂਧੀ ਤੱਕ ਪਹੁੰਚਣ ਲਈ ‘ਮੁਹੱਬਤ ਦੀ ਦੁਕਾਨ’ ਦਾ ਸਹਾਰਾ ਲਿਆ ਹੈ। ਉਨ੍ਹਾਂ ਕਿਹਾ, ”ਮੈਂ ਹਮੇਸ਼ਾ ਦੇਖਿਆ ਹੈ ਕਿ ਰਾਹੁਲ ਗਾਂਧੀ ਪਿਆਰ ਦੀ ਗੱਲ ਕਰਦੇ ਹਨ ਅਤੇ ਕਹਿੰਦੇ ਹਨ ਕਿ ਭਾਜਪਾ ਨਫ਼ਰਤ ਫੈਲਾਉਂਦੀ ਹੈ। ਇਸ ਕਰਕੇ ਜੇਕਰ ਰਾਹੁਲ ਗਾਂਧੀ ‘ਮੁਹੱਬਤ ਦੀ ਦੁਕਾਨ’ ਚਲਾ ਰਹੇ ਹਨ ਤਾਂ ਜੋ ਵੀ ਉਨ੍ਹਾਂ ਕੋਲ ਪਹੁੰਚੇਗਾ ਉਸ ਨੂੰ ਉਹ ਪਿਆਰ ਮਿਲੇਗਾ।” ਆਰਡੀਨੈਂਸ ਦੇ ਮੁੱਦੇ ਦਾ ਹਵਾਲਾ ਦਿੰਦਿਆਂ ਭਾਰਦਵਾਜ ਨੇ ਕਿਹਾ, ”ਜੇਕਰ ਉਹ (ਰਾਹੁਲ) ਕਹਿੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਪਿਆਰ ਫੈਲਾਉਂਦੀ ਹੈ ਤਾਂ ਉਨ੍ਹਾਂ ਨੂੰ ਇਹ ਦਿਖਾਉਣਾ ਵੀ ਚਾਹੀਦਾ ਹੈ।” ਉਨ੍ਹਾਂ ਆਖਿਆ, ”ਰਾਹੁਲ ਗਾਂਧੀ ਦੀ ਕਾਂਗਰਸ ਪਾਰਟੀ ਕੇਂਦਰ ਵਿੱਚ ਸੱਤਾਧਾਰੀ ਨਹੀਂ ਹੈ। ਇਸ ਕਰਕੇ ਉਨ੍ਹਾਂ ਨੂੰ ਆਕੜ ਨਹੀਂ ਦਿਖਾਉਣੀ ਚਾਹੀਦੀ।” -ਏਐੱਨਆਈ

Advertisement
Tags :
ਕੇਜਰੀਵਾਲਚੁੱਕਿਆਬਿਆਨਮਾਕਨ
Advertisement