ਕੇਜਰੀਵਾਲ ਓਲੰਪਿਕਸ ਵਿਚ ਭ੍ਰਿਸ਼ਟਾਚਾਰ ਦਾ ਸੋਨ ਤਗ਼ਮਾ ਜਿੱਤਣਗੇ: ਫੜਨਵੀਸ
11:31 PM Jan 29, 2025 IST
Advertisement
ਨਵੀਂ ਦਿੱਲੀ, 29 ਜਨਵਰੀ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਕਿਹਾ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਫੜਨਵੀਸ ਨੇ ਰੋਹਿਨੀ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਓਲੰਪਿਕਸ ਵਿਚ ਭ੍ਰਿਸ਼ਟਾਚਾਰ ਦੀ ਦੌੜ ਹੋਵੇ ਤਾਂ ਕੇਜਰੀਵਾਲ ਇਸ ਵਿਚ ਸੋਨ ਤਗ਼ਮਾ ਜਿੱਤਣਗੇ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਵਿਚ ਭਾਜਪਾ ਦੀ ਸਰਕਾਰ ਚੁਣਨ। ਭਾਜਪਾ ਉਮੀਦਵਾਰ ਵਿਜੇਂਦਰ ਗੁਪਤਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਫੜਨਵੀਸ ਨੇ ਕਿਹਾ, ‘‘ਕੇਜਰੀਵਾਲ ਨੂੰ ਅੰਨਾ ਹਜ਼ਾਰੇ ਤੋਂ ਬਿਹਤਰ ਕੌਣ ਜਾਣਦਾ ਹੈ? ਮੈਂ ਇਥੇ ਆਉਣ ਤੋਂ ਪਹਿਲਾਂ ਅੰਨਾ ਹਜ਼ਾਰੇ ਨੂੰ ਮਿਲਿਆ ਸੀ। ਉਨ੍ਹਾਂ ਮੈਨੂੰ ਦੱਸਿਆ ਕਿ ਕੇਜਰੀਵਾਲ ਇਸ ਦੁਨੀਆ ਦਾ ਸਭ ਤੋਂ ਬੇਈਮਾਨ ਵਿਅਕਤੀ ਹੈ।’’-ਪੀਟੀਆਈ
Advertisement
Advertisement
Advertisement