ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ ਵਿਧਾਨ ਸਭਾ ’ਚ 41 ਨੰਬਰ ਸੀਟ ’ਤੇ ਬੈਠਣਗੇ ਕੇਜਰੀਵਾਲ

10:08 AM Sep 27, 2024 IST
ਦਿੱਲੀ ਵਿਧਾਨ ਸਭਾ ਵਿੱਚ ਵੀਰਵਾਰ ਨੂੰ ਸੰਬੋਧਨ ਕਰਦੇ ਹੋਏ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ। -ਫੋਟੋ: ਪੀਟੀਆਈ

ਨਵੀਂ ਦਿੱਲੀ, 26 ਸਤੰਬਰ
ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਦਿੱਲੀ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਦੀ ਹੈਸੀਅਤ ਨਾਲ ‘ਪਹਿਲੇ ਨੰਬਰ’ ਦੀ ਸੀਟ ’ਤੇ ਬੈਠਦੇ ਸੀ ਪਰ ਅੱਜ ਉਨ੍ਹਾਂ ਨੂੰ ਸਦਨ ਵਿੱਚ 41 ਨੰਬਰ ਦੀ ਸੀਟ ਅਲਾਟ ਕੀਤੀ ਗਈ ਹੈ। ਇਹ ਸੀਟ ਮੁੱਖ ਮੰਤਰੀ ਦੀ ਸੀਟ ਤੋਂ ਕੁੱਝ ਦੂਰੀ ’ਤੇ ਹੈ। ਉਨ੍ਹਾਂ ਦੀ ਜਗ੍ਹਾ ਮੁੱਖ ਮੰਤਰੀ ਦਾ ਅਹੁਦਾ ਸੰਭਾਲਨ ਵਾਲੀ ਆਤਿਸ਼ੀ ਨੂੰ ਪਹਿਲੇ ਨੰਬਰ ਦੀ ਸੀਟ ਮਿਲੀ ਹੈ। ਇਸੇ ਤਰ੍ਹਾਂ ਕੇਜਰੀਵਾਲ ਦੇ ਭਰੋਸੇਯੋਗ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ‘ਆਪ’ ਸੁਪਰੀਮੋ ਦੇ ਨਾਲ ਵਾਲੀ 40 ਨੰਬਰ ਸੀਟ ਅਲਾਟ ਕੀਤੀ ਗਈ ਹੈ। ਅਹੁਦਾ ਸੰਭਾਲਣ ਤੋਂ ਬਾਅਦ ਆਤਿਸ਼ੀ ਨੇ ਕੇਜਰੀਵਾਲ ਵੱਲੋਂ ਵਰਤੇ ਗਏ ਮੁੱਖ ਮੰਤਰੀ ਦਫ਼ਤਰ ਦੀ ਕੁਰਸੀ ਖਾਲੀ ਰੱਖੀ ਸੀ, ਜਿਸ ਨੂੰ ਭਾਜਪਾ ਅਤੇ ਕਾਂਗਰਸ ਨੇ ਅਹੁਦੇ ਦਾ ‘ਘੋਰ ਅਪਮਾਨ’ ਕਰਾਰ ਦਿੱਤਾ ਸੀ। ਆਬਕਾਰੀ ਨੀਤੀ ਮਾਮਲੇ ’ਚ ਜ਼ਮਾਨਤ ’ਤੇ ਤਿਹਾੜ ਜੇਲ੍ਹ ’ਚੋਂ ਬਾਹਰ ਆਉਣ ਦੇ ਕੁੱਝ ਦਿਨਾਂ ਮਗਰੋਂ ਕੇਜਰੀਵਾਲ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। -ਪੀਟੀਆਈ

Advertisement

ਵਿਕਾਸ ਕਾਰਜਾਂ ਨੂੰ ਲੀਹ ’ਤੇ ਲਿਆਵਾਂਗੇ: ਕੇਜਰੀਵਾਲ

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਕਾਰਨ ਰੁਕੇ ਹੋਏ ਸਾਰੇ ਵਿਕਾਸ ਅਤੇ ਲੋਕ ਭਲਾਈ ਕੰਮ ਜਲਦੀ ਤੋਂ ਜਲਦੀ ਲੀਹ ’ਤੇ ਆਉਣ। ਦਿੱਲੀ ਵਿਧਾਨ ਸਭਾ ’ਚ ਬੋਲਦਿਆਂ ਕੇਜਰੀਵਾਲ ਨੇ ਵਿਰੋਧੀ ਧਿਰ ਭਾਜਪਾ ’ਤੇ ਬੁਢਾਪਾ ਪੈਨਸ਼ਨ, ਤੀਰਥ ਯਾਤਰਾ ਅਤੇ ਹਸਪਤਾਲਾਂ ’ਚ ਮੁਫ਼ਤ ਦਵਾਈਆਂ ਵਰਗੀਆਂ ਕਈ ਯੋਜਨਾਵਾਂ ਵਿੱਚ ਵਿਘਨ ਪਾਉਣ ਦਾ ਦੋਸ਼ ਲਾਇਆ। ਕੇਜਰੀਵਾਲ ਨੇ ਦੁਹਰਾਇਆ ਕਿ ਉਨ੍ਹਾਂ ਨੂੰ ਸੱਤਾ ਦਾ ਕੋਈ ਲਾਲਚ ਨਹੀਂ ਹੈ ਅਤੇ ਉਹ ਦੇਸ਼ ਦੀ ਸੇਵਾ ਕਰਨ ਲਈ ਸਿਆਸਤ ’ਚ ਆਏ ਹਨ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਵੋਟ ਪਾਉਂਦੇ ਹਨ, ਜੋ ਉਨ੍ਹਾਂ ਲਈ ਕੰਮ ਕਰਦੇ ਹਨ ਨਾ ਕਿ ਉਨ੍ਹਾਂ ਲੋਕਾਂ ਨੂੰ ਜੋ ਕੰਮ ’ਚ ਰੁਕਾਵਟ ਪਾਉਂਦੇ ਹਨ।

Advertisement
Advertisement