For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ 23 ਨੂੰ ਡੱਬਵਾਲੀ ਵਿੱਚ ਕਰਨਗੇ ਰੋਡ ਸ਼ੋਅ

07:59 AM Sep 22, 2024 IST
ਕੇਜਰੀਵਾਲ 23 ਨੂੰ ਡੱਬਵਾਲੀ ਵਿੱਚ ਕਰਨਗੇ ਰੋਡ ਸ਼ੋਅ
Advertisement

ਪੱਤਰ ਪ੍ਰੇਰਕ
ਡੱਬਵਾਲੀ, 21 ਸਤੰਬਰ
‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਰਸੋਂ 23 ਸਤੰਬਰ ਨੂੰ ਡੱਬਵਾਲੀ ਵਿੱਚ ‘ਆਪ’ ਉਮੀਦਵਾਰ ਕੁਲਦੀਪ ਗਦਰਾਣਾ ਦੇ ਪੱਖ ਵਿੱਚ ਚੋਣ ਪ੍ਰਚਾਰ ਲਈ ਪੁੱਜਣਗੇ। ਕੁਲਦੀਪ ਗਦਰਾਣਾ ਨੇ ਦੱਸਿਆ ਕਿ ਕੇਜਰੀਵਾਲ, ਸ਼ਹੀਦ ਚੌਕ ਤੋਂ ਬਦਲਾਅ ਰੋਡ ਸ਼ੋਅ ਦੀ ਸ਼ੁਰੂਆਤ ਕਰਨਗੇ। ਉਸ ਤੋਂ ਬਾਅਦ ਰੋਡ ਸ਼ੋਅ ਮੁੱਖ ਬਾਜ਼ਾਰ, ਗਾਂਧੀ ਚੌਕ, ਰੇਲਵੇ ਕ੍ਰਾਸਿੰਗ ਅਤੇ ਪੀਐਨਬੀ ਚੌਕ ਨੇੜਲੇ ਬਾਜ਼ਾਰਾਂ ਵਿੱਚੋਂ ਲੰਘੇਗਾ। ਕੁਲਦੀਪ ਗਦਰਾਣਾ ਨੇ ਅੱਜ ਸ਼ਹਿਰ ਡੱਬਵਾਲੀ ਵਿਖੇ ਡੋਰ-ਟੂ-ਡੋਰ ਵੋਟਾਂ ਦੀ ਅਪੀਲ ਕੀਤੀ। ਉਨ੍ਹਾਂ ਪਾਰਟੀ ਕਾਰਕੁਨਾਂ ਦੇ ਨਾਲ ਮਲੋਟ ਰੋਡ, ਸਿਲਵਰ ਜੁਬਲੀ ਚੌਕ, ਚੌਟਾਲਾ ਰੋਡ, ਕਾਲੋਨੀ ਰੋਡ, ਰੇਲਵੇ ਸਟੇਸ਼ਨ ਰੋਡ, ਕਾਲੋਨੀ ਰੋਡ, ਮੀਨਾ ਬਾਜ਼ਾਰ, ਨਿਊ ਬੱਸ ਸਟੈਂਡ ਰੋਡ ‘ਤੇ ਦੁਕਾਨਦਾਰਾਂ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਸਮਰਥਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੀਨੀਅਰ ਆਪ ਆਗੂ ਪਵਨ ਬਾਂਸਲ, ਰਾਕੇਸ਼ ਸੱਚਦੇਵਾ ਆਦਿ ਮੌਜੂਦ ਸਨ।

Advertisement

Advertisement
Advertisement
Author Image

sukhwinder singh

View all posts

Advertisement