ਕੇਜਰੀਵਾਲ ਸ਼ਰਾਬ ਘਪਲੇ ’ਚ ਮੁੱਖ ਸਾਜ਼ਿਸ਼ਘਾੜਾ ਸੀ: ਈਡੀ ਨੇ ਅਦਾਲਤ ਤੋਂ ਮੁੱਖ ਮੰਤਰੀ ਦਾ 10 ਦਿਨ ਲਈ ਰਿਮਾਂਡ ਮੰਗਿਆ
05:06 PM Mar 22, 2024 IST
ਦਿੱਲੀ, 22 ਮਾਰਚ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 10 ਦਿਨ ਦੀ ਹਿਰਾਸਤ ਲਈ ਹੇਠਲੀ ਅਦਾਲਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੋਰ ਮੰਤਰੀਆਂ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਨਾਲ ਸ਼ਰਾਬ ਘਪਲੇ ਵਿੱਚ ਮੁੱਖ ਸਾਜ਼ਿਸਘਾੜੇ ਸਨ। ਸੁਪਰੀਮ ਕੋਰਟ ’ਚੋਂ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਵੱਲੋਂ ਗ੍ਰਿਫਤਾਰੀ ਵਿਰੁੱਧ ਪਟੀਸ਼ਨ ਵਾਪਸ ਲੈਣ ਤੋਂ ਤੁਰੰਤ ਬਾਅਦ ਕੇਜਰੀਵਾਲ ਨੂੰ ਹੇਠਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਈਡੀ ਨੇ ਰਾਊਸ ਐਵੇਨਿਊ ਦੀ ਅਦਾਲਤ ਵਿੱਚ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੂੰ ਦੱਸਿਆ ਕਿ ਕੇਜਰੀਵਾਲ ਨੇ ਦਿੱਲੀ ਆਬਕਾਰੀ ਨੀਤੀ 2021-22 ਨੂੰ ਬਣਾਉਣ ਅਤੇ ਲਾਗੂ ਕਰਨ ਲਈ 'ਸਾਊਥ ਗਰੁੱਪ' ਤੋਂ ਕਈ ਕਰੋੜ ਰੁਪਏ ਰਿਸ਼ਵਤ ਵਜੋਂ ਲਏ ਸਨ।
Advertisement
Advertisement