ਕੇਜਰੀਵਾਲ ਨੇ ਆਬਾਕਾਰੀ ਘਪਲੇ ਮਾਮਲੇ ’ਚ ਪੱਕੀ ਜ਼ਮਾਨਤ ਲਈ ਅਦਾਲਤ ਦਾ ਦਰ ਖੜਕਾਇਆ
12:43 PM May 30, 2024 IST
ਨਵੀਂ ਦਿੱਲੀ, 30 ਮਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਥਿਤ ਆਬਕਾਰੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਪੱਕੀ ਜ਼ਮਾਨਤ ਦੀ ਮੰਗ ਲਈ ਅੱਜ ਇਥੇ ਅਦਾਲਤ ਦਾ ਰੁਖ ਕੀਤਾ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਬਾਅਦ ਵਿੱਚ ਮਾਮਲੇ ਦੀ ਸੁਣਵਾਈ ਕਰਦਿਆਂ ਈਡੀ ਤੋਂ ਇਸ ਬਾਰੇ ਜੁਆਬ ਦਾਖਲ ਕਰਨ ਲਈ ਕਿਹਾ। ਅਦਾਲਤ ਨੇ ਏਜੰਸੀ ਨੂੰ ਕਿਹਾ ਕਿ ਉਹ ਸ਼ਨਿੱਚਰਵਾਰ ਤੱਕ ਆਪਣਾ ਜੁਆਬ ਦਾਖਲ ਕਰੇ। ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।
Advertisement
Advertisement
Related News
Advertisement