ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਜਰੀਵਾਲ ਨੂੰ ‘ਸਿਆਸੀ ਸਾਜ਼ਿਸ਼’ ਦਾ ਸ਼ਿਕਾਰ ਬਣਾਇਆ: ਸੁਨੀਤਾ

07:16 AM Jul 07, 2024 IST

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਜੁਲਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਦੋਸ਼ ਲਾਇਆ ਕਿ ਉਸ ਦੇ ਪਤੀ ਨੂੰ ‘ਡੂੰਘੀ ਸਿਆਸੀ ਸਾਜ਼ਿਸ਼’ ਦਾ ਸ਼ਿਕਾਰ ਬਣਾਇਆ ਗਿਆ ਹੈ ਅਤੇ ਇੱਕ ਗਵਾਹ ਦੇ ਝੂਠੇ ਬਿਆਨ ਦੇ ਆਧਾਰ ’ਤੇ ਈਡੀ ਨੇ ਆਬਕਾਰੀ ਨੀਤੀ ਮਾਮਲੇ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਈਡੀ ਨੇ ਟੀਡੀਪੀ ਸੰਸਦ ਮੈਂਬਰ ਮਗੁੰਟਾ ਰੈੱਡੀ ਦੇ ਬਿਆਨ ਦੇ ਆਧਾਰ ’ਤੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਤੇਲਗੂ ਦੇਸ਼ਮ ਪਾਰਟੀ ਸੱਤਾਧਿਰ ਐੱਨਡੀਏ ਦੀ ਭਾਈਵਾਲ ਹੈ।
ਸੁਨੀਤਾ ਨੇ ਦਾਅਵਾ ਕੀਤਾ ਕਿ ਮਗੁੰਟਾ ਰੈੱਡੀ ਦੇ ਪੁੱਤਰ ਅਤੇ ਪਰਿਵਾਰ ਨੂੰ ਪੰਜ ਮਹੀਨਿਆਂ ਤੱਕ ਤਸੀਹੇ ਦਿੱਤੇ ਗਏ, ਜਿਸ ਕਾਰਨ ਰੈੱਡੀ ਨੇ ਈਡੀ ਨੂੰ ਝੂਠਾ ਬਿਆਨ ਦਿੱਤਾ। ਸੁਨੀਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਇੱਕ ‘‘ਡੂੰਘੀ ਸਿਆਸੀ ਸਾਜ਼ਿਸ਼’’ ਦਾ ਸ਼ਿਕਾਰ ਬਣਾਇਆ ਗਿਆ ਹੈ ਅਤੇ ਇੱਕ ਗਵਾਹ ਦੇ ਝੂਠੇ ਬਿਆਨ ਦੇ ਆਧਾਰ ’ਤੇ ਆਬਕਾਰੀ ਨੀਤੀ ਮਾਮਲੇ ਵਿੱਚ ਈਡੀ ਦੁਆਰਾ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ, ‘‘ਆਖ਼ਿਰ ਐੱਮਐੱਸਆਰ ਨੇ ਕੀ ਬਿਆਨ ਦਿੱਤਾ ਕਿ ਤੁਹਾਡੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 17 ਸਤੰਬਰ 2022 ਨੂੰ ਈਡੀ ਨੇ ਐੱਮਐੱਸਆਰ ਦੇ ਅਹਾਤੇ ’ਤੇ ਛਾਪਾ ਮਾਰਿਆ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਕਦੇ ਕੇਜਰੀਵਾਲ ਨੂੰ ਮਿਲੇ ਸਨ ? ਉਨ੍ਹਾਂ ਕਿਹਾ ਕਿ ਹਾਂ, ਮੈਂ ਕੇਜਰੀਵਾਲ ਨੂੰ ਉਨ੍ਹਾਂ ਦੇ ਦਿੱਲੀ ਸਕੱਤਰੇਤ ਵਿੱਚ ਮਿਲਿਆ, ਇਸ ਲਈ ਮੈਂ ਕੇਜਰੀਵਾਲ ਨਾਲ ਗੱਲ ਕਰਨ ਗਿਆ ਸੀ।’’ ਉਨ੍ਹਾਂ ਕਿਹਾ, ‘‘ਈਡੀ ਨੂੰ ਐੱਮਐੱਸਆਰ ਦਾ ਜਵਾਬ ਪਸੰਦ ਨਹੀਂ ਆਇਆ। ਈਡੀ ਨੇ ਕੁਝ ਦਿਨਾਂ ਬਾਅਦ ਐੱਮਐੱਸਆਰ ਦੇ ਬੇਟੇ ਰਾਘਵ ਮਗੁੰਟਾ ਨੂੰ ਗ੍ਰਿਫ਼ਤਾਰ ਕਰ ਲਿਆ। ਦੁਬਾਰਾ ਐੱਮਐੱਸਆਰ ਦੇ ਹੋਰ ਬਿਆਨ ਲਏ ਗਏ ਪਰ ਉਹ ਆਪਣੇ ਪਹਿਲਾਂ ਦੇ ਬਿਆਨ ਨੂੰ ਦੁਹਰਾਉਂਦਾ ਰਿਹਾ।’’ ਉਨ੍ਹਾਂ ਅੱਗੇ ਕਿਹਾ, ‘‘17 ਜੁਲਾਈ, 2023 ਨੂੰ ਐੱਮਐੱਸਆਰ ਨੇ ਈਡੀ ਵਿੱਚ ਆਪਣਾ ਬਿਆਨ ਬਦਲ ਦਿੱਤਾ। ਉਨ੍ਹਾਂ ਨੇ ਕਿਹਾ ਕਿ 16 ਮਾਰਚ, 2021 ਨੂੰ ਉੁਹ ਕੇਜਰੀਵਾਲ ਨੂੰ ਮਿਲਣ ਗਿਆ ਸੀ। ਉਨ੍ਹਾਂ ਨੂੰ ਸਿਰਫ਼ 4-5 ਮਿੰਟ ਹੀ ਮਿਲੇ। ਜਿਵੇਂ ਹੀ ਉਹ ਕਮਰੇ ’ਚ ਦਾਖਲ ਹੋਇਆ, ਕੇਜਰੀਵਾਲ ਨੇ ਉਸ ਨੂੰ ਕਿਹਾ ਕਿ ਦਿੱਲੀ ’ਚ ਸ਼ਰਾਬ ਦਾ ਕਾਰੋਬਾਰ ਸ਼ੁਰੂ ਕਰੋ ਅਤੇ ਕੇਜਰੀਵਾਲ ਨੂੰ 100 ਕਰੋੜ ਰੁਪਏ ਦਿਓ।’’
ਉਨ੍ਹਾਂ ਕਿਹਾ ਕਿ ਜ਼ਾਹਿਰ ਹੈ ਕਿ ਐੱਮਐੱਸਆਰ ਦਾ ਇਹ ਬਿਆਨ ਝੂਠਾ ਹੈ। ਉਹ ਖੁਦ ਕਹਿ ਰਹੇ ਹਨ ਕਿ ਕੇਜਰੀਵਾਲ ਨਾਲ ਇਹ ਉਨ੍ਹਾਂ ਦੀ ਪਹਿਲੀ ਅਤੇ ਆਖਰੀ ਮੁਲਾਕਾਤ ਸੀ।

Advertisement

Advertisement