ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਜਰੀਵਾਲ ਵੱਲੋਂ ਨਵੇਂ ਹਸਪਤਾਲ ਦਾ ਉਦਘਾਟਨ

06:37 AM Jul 26, 2020 IST

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਜੁਲਾਈ

Advertisement

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਬੁਰਾੜੀ ਵਿੱਚ ਨਵੇਂ ਬਣੇ ਹਸਪਤਾਲ ਦਾ ਉਦਘਾਟਨ ਆਨਲਾਈਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਇਸ ਸਮੇਂ ਬੁਰਾੜੀ ਹਸਪਤਾਲ 450 ਬੈੱਡਾਂ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਹਾਲਾਂ ਕਿ ਇੱਥੇ 700 ਬਿਸਤਰੇ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ 450 ਬਿਸਤਰੇ ਹਸਪਤਾਲ ਵਿਚ ਸ਼ਾਮਲ ਕੀਤੇ ਗਏ ਹਨ, ਇਸ ਨਾਲ ਇਲਾਕਾ ਨਿਵਾਸੀਆਂ ਨੂੰ ਇਲਾਜ ਲਈ ਸਹਾਇਤਾ ਮਿਲੇਗੀ ਤੇ ਆਉਣ ਵਾਲੇ ਸਮੇਂ ਵਿਚ ਇਹ ਹਸਪਤਾਲ ਆਸ ਪਾਸ ਦੇ ਲੋਕਾਂ ਦੀ ਸੇਵਾ ਕਰੇਗਾ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਦਿੱਲੀ, ਦਿੱਲੀ ਸਰਕਾਰ ਤੇ ਕੇਂਦਰ ਦੇ ਲੋਕਾਂ ਨੇ ਮਿਲ ਕੇ ਕਰੋਨਾ ਜਿੱਤੀ ਹੈ, ਇਹ ਕਹਿਣਾ ਸਹੀ ਹੈ ਪਰ ਇਹ ਕਹਿਣਾ ਸਹੀ ਨਹੀਂ ਹੈ ਕਿ ਕਰੋਨਾ ਦੀ ਲੜਾਈ ਜਿੱਤੀ ਹੈ। ਸਿਹਤ ਮੰਤਰੀ ਸਤਿੰਦਰ ਜੈਨ ਉਦਘਾਟਨ ਸਮਾਰੋਹ ਦੌਰਾਨ ਇਸ ਮੌਕੇ ਮੌਜੂਦ ਸਨ। ਉਨ੍ਹਾਂ ਨੇ ਦੀਵਾ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਹਸਪਤਾਲ ਦੇ 450 ਬਿਸਤਰੇ ਜੋੜਨ ਨਾਲ ਹੀ ਦਿੱਲੀ ਵਿਚ ਕੋਵਿਡ ਬੈੱਡਾਂ ਦੀ ਗਿਣਤੀ ਵੀ ਵਧੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਮਹੀਨੇ ਵਿੱਚ ਕਰੋਨਾ ਦੇ ਕੇਸ ਹੇਠਾਂ ਆਏ ਹਨ, ਮੌਤ ਦਰ ਹੇਠਾਂ ਆਈ ਹੈ, ਵਸੂਲੀ ਦੀ ਦਰ ਵਧੀ ਹੈ। ਇਹ ਸਭ ਲੋਕਾਂ ਦੀ ਮਿਹਨਤ ਸਦਕਾ ਹੋਇਆ ਹੈ। ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਹਸਪਤਾਲ ਨੂੰ ਸਹੀ ਸਮੇਂ ’ਤੇ ਸ਼ੁਰੂ ਕਰਨ ਲਈ ਵਧਾਈ ਦਿੱਤੀ। ਮਹੀਨਾ ਪਹਿਲਾਂ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਹਸਪਤਾਲ ਦਾ ਦੌਰਾ ਕੀਤਾ। ਕੋਵਿਡ -19 ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਸਪਤਾਲ ਦੇ ਨਿਰਮਾਣ ਕਾਰਜ ਨੂੰ ਜਲਦੀ ਪੂਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ। ਉਨ੍ਹਾਂ ਕਿਹਾ ਸੀ, ਕਿ ਦਿੱਲੀ ਸਰਕਾਰ ਦਾ ਨਵਾਂ 700 ਬੈੱਡ ਵਾਲਾ ਵਿਸ਼ਵ ਪੱਧਰੀ ਹਸਪਤਾਲ ਬੁਰਾੜੀ ਵਿੱਚ ਬਣਾਇਆ ਜਾ ਰਿਹਾ ਹੈ।  ਇਸ ਮੌਕੇ ਕਰੋਨਾ ਦੇ ਮੱਦੇਨਜ਼ਰ ਮਰੀਜ਼ਾਂ ਦੇ ਇਲਾਜ ਲਈ ਇਥੇ 450 ਬਿਸਤਰੇ ਸ਼ੁਰੂ ਕਰ ਰਹੇ ਹਾਂ। ਇਸ ਹਸਪਤਾਲ ਵਿੱਚ ਹਰ ਤੀਜੇ ਬੈੱਡ ’ਤੇ ਆਕਸੀਜਨ ਦੀ ਵਿਵਸਥਾ ਹੈ। ਇਸ ਨਾਲ 125 ਬੈੱਡਾਂ ‘ਤੇ ਸਿਲੰਡਰ ਤੋਂ ਆਕਸੀਜਨ ਦੀ ਸਪਲਾਈ ਕੀਤੀ ਜਾਏਗੀ।

ਕਰੋਨਾ ਦੇ 18 ਨਵੇਂ ਮਾਮਲੇ ਸਾਹਮਣੇ ਆਏ

Advertisement

ਯਮੁਨਾਨਗਰ (ਦਵਿੰਦਰ ਸਿੰਘ): ਇੱਥੇ ਅੱਜ 18 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਰਕੇ ਜ਼ਿਲ੍ਹੇ ਵਿੱਚ ਐਕਟਿਵ ਕਰੋਨਾ ਮਰੀਜ਼ਾ ਦੀ ਗਿਣਤੀ 83 ਹੋ ਗਈ ਹੈ ।  ਸਿਵਲ ਸਰਜਨ ਡਾ. ਵਿਜੇ ਦਹੀਆ ਨੇ ਦੱਸਿਆ ਕਿ ਜਿਹੜੇ ਲੋਕ ਬਾਹਰੋਂ ਆ ਰਹੇ ਹਨ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਕਰਕੇ ਕਰੋਨਾ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਸਟੇਡੀਅਮ ਵਿੱਚ 300 ਬੈੱਡਾਂ ਦੀ ਸਮਰੱਥਾ ਨੂੰ ਵਧਾ ਕੇ ਹਜ਼ਾਰ ਬੈੱਡ ਵੀ ਕੀਤਾ ਜਾ ਸਕਦਾ ਹੈ ।  ਉਨ੍ਹਾਂ ਦੱਸਿਆ ਕਿ ਇੱਕ ਪਰਿਵਾਰ ਦੇ ਸੱਤ ਮੈਂਬਰ ਅਤੇ ਇੱਕ ਪਰਿਵਾਰ ਦੇ ਚਾਰ ਮੈਂਬਰ ਕਰੋਨਾ ਪੀੜਤ ਮਿਲੇ ਹਨ । 

ਕਰੋਨਾ ਯੋਧਿਆਂ ਨੂੰ ਟਰੈਫਿਕ ਚਲਾਨਾਂ ਤੋਂ ਛੋਟ ਦੀ ਮੰਗ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਅੱਜ ਦਿੱਲੀ ਪੁਲੀਸ ਕਮਿਸ਼ਨਰ ਨੂੰ ਤਾਲਾਬੰਦੀ ਸਮੇਂ ਕਰੋਨਾ ਯੋਧਿਆਂ ਦੇ ਚਲਾਨ ’ਚ ਛੋਟ ਦੇਣ ਤੇ ਟਰੈਫਿਕ ਲੋਕ ਅਦਾਲਤ ਸ਼ੁਰੂ ਕਰਨ ਦੀ ਬੇਨਤੀ ਕੀਤੀ। ਸ੍ਰੀ ਗੁਪਤਾ ਨੇ ਕਿਹਾ ਕਿ ਤਾਲਾਬੰਦੀ ਦੌਰਾਨ, ਦਿੱਲੀ ਵਿੱਚ ਬਹੁਤ ਸਾਰੇ ਅਜਿਹੇ ਰਸਤੇ ਸਨ ਜਨਿ੍ਹਾਂ ਨੂੰ ਸੀਮਤ ਕੀਤਾ ਗਿਆ ਸੀ ਤੇ ਬਹੁਤ ਸਾਰੇ ਰੂਟਾਂ ਵਿੱਚ ਬੈਰੀਕੇਡਿੰਗ ਕੀਤੀ ਗਈ ਸੀ। ਜਦੋਂ ਕਿ ਬਹੁਤ ਸਾਰੇ ਰਸਤੇ ਇੱਕ ਤਰਫਾ ਅੰਦੋਲਨ ਲਈ ਖੁੱਲ੍ਹੇ ਸਨ। ਇਸ ਤਰ੍ਹਾਂ ਲੋਕ ਅਣਜਾਣੇ ’ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਗਏ। ਸ੍ਰੀ ਗੁਪਤਾ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਆਈਆਂ ਡਾਕਟਰਾਂ, ਨਰਸਾਂ, ਪੱਤਰਕਾਰਾਂ, ਸਰਕਾਰੀ ਕਰਮਚਾਰੀਆਂ ਤੇ ਪ੍ਰਵਾਨਿਤ ਸੇਵਾਵਾਂ ਦੇ ਕਰਮਚਾਰੀ ਉਹ ਲੋਕ ਸਨ ਜੋ ਦਿੱਲੀ ਦੇ ਲੋਕਾਂ ਨੂੰ ਕਰੋਨਾ ਦੀ ਲਾਗ ਤੋਂ ਸੁਰੱਖਿਅਤ ਰੱਖਣ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਫਰੰਟ ਲਾਈਨ ’ਤੇ ਆਏ ਸਨ।ਉਨ੍ਹਾਂ ਕਿਹਾ ਕਿ ਕਰੋਨਾ ਯੋਧਿਆਂ ਲਈ ਟ੍ਰੈਫਿਕ ਲੋਕ ਅਦਾਲਤ ਦੀ ਚਲਾਨ ਸਬੰਧੀ ਸਹਾਇਤਾ ਲਈ ਜਾ ਸਕਦੀ ਕਿਉਂਕਿ ਲੋਕ ਅਦਾਲਤ ਅਜੇ ਵੀ ਬੰਦ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਕਰੋਨਾ ਯੋਧਿਆਂ ਨੂੰ ਜਲਦੀ ਤੋਂ ਜਲਦੀ ਸਹਾਇਤਾ ਲਈ ਟ੍ਰੈਫਿਕ ਲੋਕ ਅਦਾਲਤ ਚਲਾਉਣ ਦੀ ਵਿਵਸਥਾ ਕਰਨੀ ਚਾਹੀਦੀ ਹੈ।

ਦਿੱਲੀ ਦੀ ਸਥਿਤੀ ਤਸੱਲੀਬਖਸ਼: ਜੈਨ

ਨਵੀਂ ਦਿੱਲੀ (ਪੱਤਰ ਪ੍ਰੇਰਕ): ਕੌਮੀ ਰਾਜਧਾਨੀ ਵਿੱਚ ਕੋਵਿਡ -19 ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ, ‘ਅੱਜ ਦਿੱਲੀ ਵਿਚ ਸਕਾਰਾਤਮਕਤਾ ਦਾ ਅਨੁਪਾਤ 5 ਫ਼ੀਸਦ ਹੈ। ਉਨ੍ਹਾਂ ਕਿਹਾ ਕਿ “ਸਥਿਤੀ ਤਸੱਲੀਬਖਸ਼ ਹੈ”। ਇਸ ਮੌਕੇ ਉਨ੍ਹਾਂ ਕਿਹਾ ਕਿ ਹੋਰ ਤਿਆਰੀਆਂ ਕਰਨ ਦੀ ਜ਼ਰੂਰਤ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਦਿੱਲੀ ਵਿੱਚ ਹੁਣ ਤੱਕ ਕੋਵਿਡ -19 ਦੇ 128389 ਮਾਮਲੇ ਦਰਜ ਕੀਤੇ ਗਏ ਹਨ। ਰਾਜ ਵਿੱਚੋਂ ਕੁੱਲ 13681 ਇਸ ਸਮੇਂ ਸਰਗਰਮ ਹਨ ਤੇ 110931 ਠੀਕ / ਮਾਈਗਰੇਟ / ਡਿਸਚਾਰਜ ਕੀਤੇ ਗਏ ਹਨ। ਰਾਜਧਾਨੀ ਵਿੱਚ ਜਾਨਲੇਵਾ ਸੰਕਰਮਣ ਤੋਂ ਬਾਅਦ ਹੁਣ ਤੱਕ ਕੁੱਲ 3777 ਦੀ ਮੌਤ ਹੋ ਚੁੱਕੀ ਹੈ।

ਅਰੁਣ ਕੁਮਾਰ ਦੇ ਵਾਰਸਾਂ ਨੂੰ ਇੱਕ ਕਰੋੜ ਦਾ ਚੈੱਕ

 ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਖੇ ਸਿਵਲ ਡਿਫੈਂਸ ਤਹਿਤ ਕਰੋਨਾ ਕਾਲ ਵਿੱਚ ਲੋਕਾਂ ਦੀ ਸੇਵਾ ਕਰਦੇ ਹੋਏ ਜਾਨ ਗੁਆਉਣ ਵਾਲੇ ਅਰੁਣ ਕੁਮਾਰ ਦੇ ਪਰਿਵਾਰ ਨੂੰ ਇਕ ਕਰੋੜ ਦਾ ਚੈੱਕ ਸੌਂਪਿਆ। ਉਨ੍ਹਾਂ ਕਰੋਨਾ ਯੋਧੇ ਅਰੁਣ ਵੱਲੋਂ ਲੋਕਾਈ ਦੀ ਕੀਤੀ ਗਈ ਸੇਵਾ ਨੂੰ ਯਾਦ ਕੀਤਾ।

Advertisement
Tags :
ਉਦਘਾਟਨਹਸਪਤਾਲਕੇਜਰੀਵਾਲਨਵੇਂਵੱਲੋਂ